ਸੁਪਰਹੀਰੋ ਫ਼ਿਲਮ ‘ਹਨੂਮੈਨ’ ਦਾ ਜ਼ਬਰਦਸਤ ਟੀਜ਼ਰ ਰਿਲੀਜ਼, VFX ਦੇ ਮਾਮਲੇ ’ਚ ‘ਆਦਿਪੁਰਸ਼’ ਨੂੰ ਛੱਡਿਆ ਪਿੱਛੇ (ਵੀਡੀਓ)
Tuesday, Nov 22, 2022 - 10:44 AM (IST)
ਮੁੰਬਈ (ਬਿਊਰੋ)– ਬੀਤੇ ਦਿਨੀਂ ‘ਹਨੂਮੈਨ’ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜੋ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸੁਪਰਹੀਰੋ ਜੋਨਰ ਵਾਲੀ ਇਸ ਫ਼ਿਲਮ ਦੀ ਲੋਕ ‘ਆਦਿਪੁਰਸ਼’ ਨਾਲ ਤੁਲਨਾ ਕਰ ਰਹੇ ਹਨ ਕਿਉਂਕਿ ‘ਹਨੂਮੈਨ’ ਦਾ ਵੀ. ਐੱਫ. ਐਕਸ. ਲੋਕਾਂ ’ਚ ਖਿੱਚ ਪੈਦਾ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਜ਼ਿੰਦਗੀ ਦੀ ਜੰਗ ਹਾਰੀ 24 ਸਾਲਾ ਅਦਾਕਾਰਾ, ਇਹ ਬੀਮਾਰੀ ਬਣੀ ਮੌਤ ਦਾ ਕਾਰਨ
ਹਾਲਾਂਕਿ ‘ਹਨੂਮੈਨ’ ਫ਼ਿਲਮ ਦਾ ਬਜਟ ‘ਆਦਿਪੁਰਸ਼’ ਵਾਂਗ 500 ਕਰੋੜ ਰੁਪਏ ਨਹੀਂ ਹੈ। ਖ਼ਬਰਾਂ ਦੀ ਮੰਨੀਏ ਤਾਂ ‘ਹਨੂਮੈਨ’ ਦਾ ਬਜਟ ਸਿਰਫ 15 ਤੋਂ 20 ਕਰੋੜ ਰੁਪਏ ਹੈ। ਇੰਨੇ ਘੱਟ ਬਜਟ ’ਚ ਇੰਨੀ ਵਧੀਆ ਕੁਆਲਿਟੀ ਦੇਣ ਲਈ ਲੋਕ ਫ਼ਿਲਮ ਦੀ ਟੀਮ ਦਾ ਧੰਨਵਾਦ ਕਰ ਰਹੇ ਹਨ।
ਮਜ਼ੇਦਾਰ ਗੱਲ ਇਹ ਹੈ ਕਿ ‘ਹਨੂਮੈਨ’ ਪ੍ਰਸਾਂਥ ਵਰਮਾ ਸਿਨੇਮੈਟਿਕ ਯੂਨੀਵਰਸ ਯਾਨੀ ਪੀ. ਵੀ. ਸੀ. ਯੂ. ਦੀ ਪਹਿਲੀ ਫ਼ਿਲਮ ਹੋਣ ਵਾਲੀ ਹੈ। ਇਸ ਯੂਨੀਵਰਸ ’ਚ ਹੋਰ ਵੀ ਸੁਪਰਹੀਰੋ ਫ਼ਿਲਮਾਂ ਭਵਿੱਖ ’ਚ ਬਣਾਈਆਂ ਜਾਣਗੀਆਂ, ਜਿਨ੍ਹਾਂ ’ਚੋਂ ਇਕ ਨਾਂ ‘ਅਧੀਰਾ’ ਦਾ ਵੀ ਹੈ, ਜਿਸ ਦੀ ਝਲਕ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤੀ ਗਈ ਸੀ।
ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਪ੍ਰਸਾਂਥ ਵਰਮਾ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਜ਼ੌਂਬੀ ਰੈੱਡੀ’ ਤੇ ‘ਕਾਲਕੀ’ ਵਰਗੀਆਂ ਫ਼ਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।