ਕੋਰੋਨਾ ਆਫ਼ਤ ਦੇ ਚਲਦੇ ਗੁਰੂ ਰੰਧਾਵਾ ਨੇ ਇੰਝ ਕੀਤਾ ਲਾਈਵ ਸ਼ੋਅ, ਦੱਸਿਆ ਕਿਵੇਂ ਦਾ ਰਿਹਾ ਤਜ਼ਰਬਾ

07/03/2020 4:15:59 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਤਿੰਨ ਮਹੀਨਿਆਂ ਦੇ ਲੰਮੇ ਸਮੇਂ ਤੋਂ ਬਾਅਦ ਸਟੇਜ ਸ਼ੋਅ ਲਾਇਆ ਹੈ, ਇਸ ਤੋਂ ਪਹਿਲਾਂ ਲਾਈਵ ਸ਼ੋਅ ਕੋਰੋਨਾ ਵਾਇਰਸ ਕਰਕੇ ਬੰਦ ਕੀਤੇ ਗਏ ਸਨ। ਹੁਣ ਜਦੋਂ ਚੀਜ਼ਾਂ ਆਮ ਵਾਂਗ ਹੋ ਰਹੀਆਂ ਹਨ ਤਾਂ ਗੁਰੂ ਰੰਧਾਵਾ ਨੇ ਇਥੇ ਇੱਕ ਨਿੱਜੀ ਸਮਾਗਮ ’ਚ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਸ਼ੋਅ ਤੋਂ ਬਾਅਦ ਗੁਰੂ ਰੰਧਾਵਾ ਨੇ ਦੱਸਿਆ, ‘ਮੈਂ ਲਗਭਗ ਤਿੰਨ ਮਹੀਨਿਆਂ ਬਾਅਦ ਕੋਈ ਸ਼ੋਅ ਕੀਤਾ ਅਤੇ ਇਹ ਇੱਕ ਵਧੀਆ ਤਜਰਬਾ ਸੀ। ਹਾਲਾਂਕਿ ਦਰਸ਼ਕ ਸੀਮਤ ਸਨ, ਮਜ਼ਾ ਬਹੁਤ ਆਇਆ। ਉਹ ਗੀਤ ਗਾਏ ਜੋ ਅਸੀਂ ਆਪਣੇ ਸ਼ੋਅ ਲਈ ਅਕਸਰ ਗਾਉਂਦੇ ਹਾਂ।

ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਸੁਰੱਖਿਆ ਲਈ ਬਣਾਏ ਦਿਸ਼ਾ ਨਿਰਦੇਸ਼ਾਂ ਦਾ ਪੂਰਾ ਖ਼ਿਆਲ ਰੱਖਿਆ। ਸਾਵਧਾਨੀ ਦੇ ਲਿਹਾਜ਼ ਨਾਲ, ਮੇਰੀ ਟੀਮ ਅਤੇ ਮੈਂ ਇਸ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਦਸਤਾਨੇ ਪਹਿਨੇ ਹੋਏ ਸਨ ਅਤੇ ਮੇਰੀ ਟੀਮ ਨੇ ਮਾਸਕ, ਅਸੀਂ ਸੁਰੱਖਿਅਤ ਰਹਿਣ ਅਤੇ ਘੱਟੋਂ-ਘੱਟ ਸੰਪਰਕ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ।

ਗੁਰੂ ਰੰਧਾਵਾ ਨੇ ਕਿਹਾ, ‘ਜੇ ਤੁਸੀਂ ਭਾਰਤੀ ਕਲਾਕਾਰਾਂ ਅਤੇ ਉਨ੍ਹਾਂ ਦੀ ਕਮਾਈ ਦੀ ਗੱਲ ਕਰਦੇ ਹਾਂ ਤਾਂ ਇਹ ਮੁੱਖ ਤੌਰ‘ ਤੇ ਲਾਈਵ ਸ਼ੋਅ ‘ਤੇ ਨਿਰਭਰ ਕਰਦਾ ਹੈ। ਮੈਂ ਲਾਈਵ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੈਨੂੰ ਉਮੀਦ ਹੈ ਕਿ ਉਥੇ ਹੋਰ ਕਲਾਕਾਰ ਵੀ ਹੋਣਗੇ। ਇੱਕ ਮੌਕਾ ਹੈ, ਇਹ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਅੱਗੇ ਦਾ ਰਸਤਾ ਹੈ।


sunita

Content Editor

Related News