ਕੋਰੋਨਾ ਕਾਲ ’ਚ ਗੁਰਪ੍ਰੀਤ ਘੁੱਗੀ ਦਾ ਨੇਕ ਉਪਰਾਲਾ, ਦੇਖੋ ਖ਼ਾਸ ਗੱਲਬਾਤ

05/30/2021 5:32:32 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਕੋਰੋਨਾ ਕਾਲ ’ਚ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਸਮੇਂ-ਸਮੇਂ ’ਤੇ ਗੁਰਪ੍ਰੀਤ ਘੁੱਗੀ ਵਲੋਂ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।

ਹਾਲ ਹੀ ’ਚ ਗੁਰਪ੍ਰੀਤ ਘੁੱਗੀ ਨੇ ਲੋਕਾਂ ਲਈ ਕੋਰੋਨਾ ਨੂੰ ਧਿਆਨ ’ਚ ਰੱਖਦਿਆਂ ਇਕ ਖ਼ਾਸ ਕਿੱਟ ਵੰਡਣ ਦੀ ਗੱਲ ਆਖੀ ਹੈ। ਇਸ ਕਿੱਟ ’ਚ ਪੱਲਸ ਆਕਸੀਮੀਟਰ ਤੋਂ ਲੈ ਕੇ ਮਾਸਕ ਤੇ ਹੋਰ ਵੀ ਜ਼ਰੂਰੀ ਚੀਜ਼ਾਂ ਹੋਣਗੀਆਂ, ਜਿਨ੍ਹਾਂ ਨਾਲ ਕੋਰੋਨਾ ਵਾਇਰਸ ਦੇ ਚਲਦਿਆਂ ਆਪਣਾ ਧਿਆਨ ਰੱਖਿਆ ਜਾ ਸਕੇ।

ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਗਵਾਇਆ ਹੈ, ਉਹ ਕੋਰੋਨਾ ਵੈਕਸੀਨ ਦਾ ਟੀਕਾ ਲਗਵਾ ਲੈਣ। ਉਨ੍ਹਾਂ ਦੇ ਸਾਰੇ ਪਰਿਵਾਰ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਇਸ ਨਾਲ ਕੋਰੋਨਾ ਨਾ ਹੋਣ ਦੀ ਗਾਰੰਟੀ ਤਾਂ ਨਹੀਂ ਦਿੱਤੀ ਜਾ ਸਕਦੀ ਪਰ ਤੁਹਾਡੀ ਸੁਰੱਖਿਆ ਲਈ ਵੈਕਸੀਨ ਜ਼ਰੂਰੀ ਹੈ।

ਕੋਰੋਨਾ ਕਾਲ ’ਚ ਹੋ ਰਹੀ ਕਾਲਾਬਾਜ਼ਾਰੀ ’ਤੇ ਵੀ ਗੁਰਪ੍ਰੀਤ ਘੁੱਗੀ ਨੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਕਾਲਾਬਾਜ਼ਾਰੀ ਹਰ ਕਿਤੇ ਹੋ ਰਹੀ ਹੈ, ਜਿਸ ਦੀ ਸਾਹਮਣੇ ਆ ਜਾਂਦੀ ਹੈ, ਉਹ ਬਦਨਾਮ ਹੋ ਜਾਂਦਾ ਹੈ। ਜੇਕਰ ਅਸੀਂ ਈਮਾਨਦਾਰ ਬਣ ਜਾਈਏ ਤਾਂ ਦੇਸ਼ ਤਰੱਕੀ ਦੇ ਰਾਹ ’ਤੇ ਚੱਲ ਪਵੇਗਾ।

ਨੋਟ– ਗੁਰਪ੍ਰੀਤ ਘੁੱਗੀ ਦੇ ਇਸ ਇੰਟਰਵਿਊ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News