ਭਰਾਵਾਂ ਦੇ ਪਿਆਰ ਨੂੰ ਦਰਸਾਉਂਦੈ ''ਖਿਡਾਰੀ'' ਫ਼ਿਲਮ ਦਾ ਗੀਤ ''ਅੰਮਾ ਜਾਏ''

Saturday, Feb 03, 2024 - 07:56 PM (IST)

ਭਰਾਵਾਂ ਦੇ ਪਿਆਰ ਨੂੰ ਦਰਸਾਉਂਦੈ ''ਖਿਡਾਰੀ'' ਫ਼ਿਲਮ ਦਾ ਗੀਤ ''ਅੰਮਾ ਜਾਏ''

ਜਲੰਧਰ (ਸਹਿਜ ਕੌਰ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਡਾਇਮੰਡ ਸਟਾਰ ਗੁਰਨਾਮ ਭੁੱਲਰ ਦੀ ਪੰਜਾਬੀ ਫ਼ਿਲਮ 'ਖਿਡਾਰੀ' 9 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਹਾਲ ਹੀ 'ਚ ਫ਼ਿਲਮ ਦਾ ਨਵਾਂ ਗੀਤ 'ਅੰਮਾ ਜਾਏ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਵੀ ਭੁੱਲਰ, ਕਪਤਾਨ ਅਤੇ ਫਤਿਹ ਸ਼ੇਰਗਿੱਲ ਵਲੋਂ ਲਿਖੇ ਗਏ ਹਨ। ਗੀਤ ਨੂੰ ਸੰਗੀਤ ਦੇਸੀ ਕਰਿਊ ਤੇ ਡੈਡੀ ਬਾਈਟਸ ਵੱਲੋਂ ਦਿੱਤਾ ਗਿਆ ਹੈ, ਜਿਸ ਨੂੰ 'ਡਾਇਮੰਡਸਟਾਰ ਵਰਲਡਵਾਈਡ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਕਿ ਫ਼ਿਲਮ ਦਾ ਗੀਤ 'ਅੰਮਾ ਜਾਏ' ਗੁਰਨਾਮ ਭੁੱਲਰ, ਕਰਤਾਰ ਚੀਮਾ ਅਤੇ ਸੁਰਭੀ ਜਯੋਤੀ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮਸ਼ਹੂਰ ਗਾਣੇ 'ਮਿਰਜ਼ਾ' ਵਾਂਗ ਗਾਇਆ ਗਿਆ ਹੈ, ਜਿਸ 'ਚ ਦੋ ਭਰਾਵਾਂ ਵਿਚਾਲਾ ਪਿਆਰ ਦਿਖਾਇਆ ਗਿਆ ਹੈ। ਫ਼ਿਲਮ 'ਖਿਡਾਰੀ' 'ਚ ਗੁਰਨਾਮ ਭੁੱਲਰ ਦਾ ਦਮਦਾਰ ਅੰਦਾਜ਼ ਵੇਖਣ ਨੂੰ ਮਿਲੇਗਾ। ‘ਖਿਡਾਰੀ’ ਫ਼ਿਲਮ ’ਚ ਗੁਰਨਾਮ ਭੁੱਲਰ ਦੇ ਨਾਲ ਕਰਤਾਰ ਚੀਮਾ, ਸੁਰਭੀ ਜਯੋਤੀ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਮਨਜੀਤ ਸਿੰਘ, ਸੰਜੂ ਸੋਲੰਕੀ, ਧੀਰਜ ਕੁਮਾਰ ਤੇ ਰਾਹੁਲ ਜੁੰਗਰਾਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ 'ਚ ਪਹਿਲੀ ਵਾਰ ਗੁਰਨਾਮ ਭੁੱਲਰ ਬਤੌਰ ਖਿਡਾਰੀ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਦੀ ਰਿਲੀਜ਼ਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।   

ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਸੰਗੀਤ ਜਗਤ 'ਚ ਗਾਇਕ ਹੋਣ ਦੇ ਨਾਲ-ਨਾਲ ਬਤੌਰ ਅਦਾਕਾਰ ਵੀ ਚੰਗਾ ਕੰਮ ਕਰ ਰਹੇ ਹਨ। ਗੁਰਨਾਮ ਭੁੱਲਰ ਨੇ 'ਬਿੰਦੀ ਸੁਰਖੀ', 'ਸਹੁਰਿਆਂ ਦਾ ਪਿੰਡ ਆ ਗਿਆ', 'ਲੇਖ' , 'ਗੁੱਡੀਆਂ ਪਟੋਲੇ', 'ਕੋਕਾ' ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਕੀਤੀਆਂ ਹਨ। ਫ਼ਿਲਮ ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਤੇ ਸਕ੍ਰੀਨਪਲੇਅ ਧੀਰਜ ਕੇਦਾਰਨਾਥ ਰਤਨ ਵਲੋਂ ਲਿਖਿਆ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।


author

sunita

Content Editor

Related News