ਡਿਜ਼ਨੀ ਪਲੱਸ ਹੌਟਸਟਾਰ ਦੀ ਆਉਣ ਵਾਲੀ ਸੀਰੀਜ਼ ‘ਮਹਾਰਾਣਾ ਪ੍ਰਤਾਪ’ ’ਚ ਮੁੱਖ ਭੂਮਿਕਾ ਨਿਭਾਉਣਗੇ ਗੁਰਮੀਤ ਚੌਧਰੀ

Thursday, Feb 16, 2023 - 12:07 PM (IST)

ਡਿਜ਼ਨੀ ਪਲੱਸ ਹੌਟਸਟਾਰ ਦੀ ਆਉਣ ਵਾਲੀ ਸੀਰੀਜ਼ ‘ਮਹਾਰਾਣਾ ਪ੍ਰਤਾਪ’ ’ਚ ਮੁੱਖ ਭੂਮਿਕਾ ਨਿਭਾਉਣਗੇ ਗੁਰਮੀਤ ਚੌਧਰੀ

ਮੁੰਬਈ (ਬਿਊਰੋ)– ਇਕ ਮਹੀਨਾ ਪਹਿਲਾਂ ਡਿਜ਼ਨੀ ਪਲੱਸ ਹੌਟਸਟਾਰ ਨੇ ਨਿਤਿਨ ਚੰਦਰਕਾਂਤ ਦੇਸਾਈ ਵਲੋਂ ਨਿਰਦੇਸ਼ਿਤ ਆਪਣੀ ਆਉਣ ਵਾਲੀ ਸੀਰੀਜ਼ ‘ਮਹਾਰਾਣਾ’ ਦਾ ਐਲਾਨ ਕਰਦਿਆਂ ਇਕ ਦਿਲਚਸਪ ਵੀਡੀਓ ਪੋਸਟ ਕੀਤੀ ਸੀ ਤੇ ਹੁਣ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਐਲਾਨ ਕੀਤਾ ਹੈ ਕਿ ਗੁਰਮੀਤ ਚੌਧਰੀ ‘ਮਹਾਰਾਣਾ’ ’ਚ ਮਹਾਰਾਣਾ ਪ੍ਰਤਾਪ ਦੀ ਮੁੱਖ ਭੂਮਿਕਾ ਨਿਭਾਉਣਗੇ।

ਇਹ ਖ਼ਬਰ ਵੀ ਪੜ੍ਹੋ : ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ...’

ਇਸ ਇਤਿਹਾਸਕ ਪੀਰੀਅਡ ਡਰਾਮੇ ’ਚ ਗੁਰਮੀਤ ਚੌਧਰੀ ਦੇ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਉਤਸ਼ਾਹ ਨੂੰ ਰੋਕ ਨਹੀਂ ਸਕਦੇ, ਉਹ ਬਹੁਤ ਤੀਬਰ ਤੇ ਦਿਲਚਸਪ ਲੱਗ ਰਿਹਾ ਹੈ। ਗੁਰਮੀਤ ਚੌਧਰੀ ਦਾ ਕਹਿਣਾ ਹੈ ਕਿ ਭਾਰਤ ਦੀਆਂ ਜੜ੍ਹਾਂ ਨਾਲ ਜੁੜੇ ਪ੍ਰਾਜੈਕਟਸ ’ਤੇ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।

ਮਹਾਰਾਣਾ ਪ੍ਰਤਾਪ ਆਪਣੀ ਹਿੰਮਤ ਤੇ ਬਹਾਦਰੀ ਲਈ ਜਾਣੇ ਜਾਂਦੇ ਸਨ, ਮੈਂ ਉਨ੍ਹਾਂ ਦੇ ਜੀਵਨ ਬਾਰੇ ਹੋਰ ਜਾਣਨ ਦਾ ਮੌਕਾ ਪਾ ਕੇ ਬਹੁਤ ਖ਼ੁਸ਼ ਹਾਂ। ਖ਼ੁਦ ਮਹਾਰਾਣਾ ਪ੍ਰਤਾਪ ਵਰਗੇ ਮਜ਼ਬੂਤ ਕਿਰਦਾਰ ਨੂੰ ਨਿਭਾਉਣਾ ਵੀ ਵੱਡੀ ਚੁਣੌਤੀ ਹੈ।

ਮੈਨੂੰ ਇਹ ਪ੍ਰਾਜੈਕਟ ਦੇਣ ਲਈ ਮੈਂ ਡਿਜ਼ਨੀ ਪਲੱਸ ਹੌਟਸਟਾਰ ਤੇ ਨਿਤਿਨ ਚੰਦਰਕਾਂਤ ਦੇਸਾਈ ਦਾ ਧੰਨਵਾਦੀ ਹਾਂ। ਅਜਿਹੀ ਇਤਿਹਾਸਕ ਸੀਰੀਜ਼ ’ਚ ਆਪਣੇ ਪਸੰਦੀਦਾ ਅਦਾਕਾਰ ਨੂੰ ਦੇਖਣ ਲਈ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ। ਅਸੀਂ ਗੁਰਮੀਤ ਚੌਧਰੀ ਨੂੰ ਮਹਾਨ ਯੋਧੇ ਮਹਾਰਾਣਾ ਪ੍ਰਤਾਪ ਦੀ ਭੂਮਿਕਾ ’ਚ ਦੇਖਣ ਲਈ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News