ਭਾਰਤ-ਕੈਨੇਡਾ ਤਣਾਅ ਵਿਚਾਲੇ ਗੁਰਦਾਸ ਮਾਨ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਸ਼ੋਅਜ਼ ਹੋਏ ਮੁਲਤਵੀ

10/08/2023 5:44:58 PM

ਐਂਟਰਟੇਨਮੈਂਟ ਡੈਸਕ– ਭਾਰਤ ਤੇ ਕੈਨੇਡਾ ਵਿਚਾਲੇ ਡਿਪਲੋਮੈਟਿਕ ਤਣਾਅ ਘਟਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਵਿਚਾਲੇ ਪੰਜਾਬੀ ਗਾਇਕ ਗੁਰਦਾਸ ਮਾਨ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਗੁਰਦਾਸ ਮਾਨ ਦਾ ਇਸ ਮਹੀਨੇ ਕੈਨੇਡਾ ਵਿਖੇ ‘ਅੱਖੀਆਂ ਉਡੀਕਦੀਆਂ’ ਨਾਂ ਤੋਂ ਕੈਨੇਡਾ ਟੂਰ ਹੋਣ ਜਾ ਰਿਹਾ ਸੀ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਗੁਰਜੀਤ ਬਲ ਪ੍ਰੋਡਕਸ਼ਨਜ਼ ਵਲੋਂ ਇਸ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਲਿਖਿਆ, ‘‘ਸਾਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਿਆਂ ਅਫਸੋਸ ਹੋ ਰਿਹਾ ਹੈ ਕਿ ਗੁਰਦਾਸ ਮਾਨ ਦੇ ਇਸ ਮਹੀਨੇ ਹੋਣ ਵਾਲੇ ‘ਅੱਖੀਆਂ ਉਡੀਕਦੀਆਂ’ ਕੈਨੇਡਾ ਟੂਰ ਦੀਆਂ ਤਾਰੀਖਾਂ ਅੱਗੇ ਪਾ ਦਿੱਤੀਆਂ ਗਈ ਹਨ। ਅਸੀਂ ਸਮਝ ਸਕਦੇ ਹਾਂ ਕਿ ਇਹ ਖ਼ਬਰ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਕਾਫੀ ਨਿਰਾਸ਼ਾ ਭਰੀ ਹੈ ਤੇ ਅਸੀਂ ਕਿਸੇ ਵੀ ਪ੍ਰੇਸ਼ਾਨੀ ਲਈ ਦਿਲੋਂ ਮੁਆਫ਼ੀ ਮੰਗਦੇ ਹਾਂ।’’

ਇਹ ਖ਼ਬਰ ਵੀ ਪੜ੍ਹੋ : ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਸੁਰੱਖਿਅਤ ਭਾਰਤ ਪਹੁੰਚੀ, ਪਰਿਵਾਰ ਨੇ ਲਿਆ ਸੁੱਖ ਦਾ ਸਾਹ

ਪੋਸਟ ’ਚ ਅੱਗੇ ਲਿਖਿਆ ਹੈ, ‘‘ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਡਿਪਲੋਮੈਟਿਕ ਤਣਾਅ ਦੇ ਮੱਦੇਨਜ਼ਰ ਤੇ ਅਣਕਿਆਸੇ ਹਾਲਾਤ ’ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਇਹ ਫ਼ੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਸ਼ੋਅਜ਼ ਨੂੰ ਰੱਦ ਕਰਨਾ ਸਭ ਤੋਂ ਜ਼ਿੰਮੇਵਾਰ ਤੇ ਜ਼ਰੂਰੀ ਕਦਮ ਹੈ।’’

PunjabKesari

ਅਖੀਰ ’ਚ ਉਨ੍ਹਾਂ ਲਿਖਿਆ, ‘‘ਅਸੀਂ ਇਸ ਸ਼ੋਅ ’ਚ ਸ਼ਾਮਲ ਹਰ ਕਿਸੇ ਵਿਅਕਤੀ ਵਲੋਂ ਪਾਏ ਯੋਗਦਾਨ ਨਾਲ ਵਾਕਫ਼ ਹਾਂ ਤੇ ਇਸ ਤਬਦੀਲੀ ਨਾਲ ਹੋਈ ਕਿਸੇ ਵੀ ਅਸੁਵਿਧਾ ਦਾ ਸਾਨੂੰ ਬੇਹੱਦ ਅਫਸੋਸ ਹੈ। ਅਸੀਂ ਸ਼ੋਅਜ਼ ਲਈ ਦਿੱਤੀ ਗਈ ਕਿਸੇ ਵੀ ਰਜਿਸਟ੍ਰੇਸ਼ਨ ਫੀਸ ਜਾਂ ਖ਼ਰੀਦੀਆਂ ਟਿਕਟਾਂ ਨੂੰ ਵਾਪਸ ਕਰਨ ਲਈ ਜ਼ਰੂਰੀ ਕਦਮ ਚੁੱਕਾਂਗੇ। ਰਿਫੰਡ ਬਾਰੇ ਜਾਣਕਾਰੀ ਸਿੱਧੇ ਤੌਰ ’ਤੇ ਈਮੇਲ/ਵੈੱਬਸਾਈਟ/ਜਾਂ ਤੁਹਾਡੀ ਪਸੰਦ ਦੇ ਹੋਰ ਕਿਸੇ ਤਰੀਕੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਨਵੀਆਂ ਤਾਰੀਖਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਤੁਹਾਡੇ ਸਾਥ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News