ਕ੍ਰਿਸ਼ਣਾ ਦੇ ਹੰਝੂ ਦੇਖ ਪਿਘਲੇ ਮਾਮਾ ਗੋਵਿੰਦਾ, 6 ਸਾਲਾਂ ਬਾਅਦ ਕੀਤਾ ਮੁਆਫ਼ੀ, ਦੇਖੋ ਵੀਡੀਓ

Tuesday, Jun 14, 2022 - 01:44 PM (IST)

ਕ੍ਰਿਸ਼ਣਾ ਦੇ ਹੰਝੂ ਦੇਖ ਪਿਘਲੇ ਮਾਮਾ ਗੋਵਿੰਦਾ, 6 ਸਾਲਾਂ ਬਾਅਦ ਕੀਤਾ ਮੁਆਫ਼ੀ, ਦੇਖੋ ਵੀਡੀਓ

ਮੁੰਬਈ (ਬਿਊਰੋ)– ਗੋਵਿੰਦਾ ਨੇ ਆਖਿਰਕਾਰ ਆਪਣੇ ਪਿਆਰੇ ਭਾਣਜੇ ਕ੍ਰਿਸ਼ਣਾ ਅਭਿਸ਼ੇਕ ਨੂੰ ਮੁਆਫ਼ ਕਰ ਦਿੱਤਾ ਹੈ। ਸਾਲਾਂ ਤੋਂ ਦੋਵਾਂ ਵਿਚਾਲੇ ਤਣਾਅ ਦੇਖਣ ਨੂੰ ਮਿਲ ਰਿਹਾ ਸੀ। ਰੁੱਸੇ ਮਾਮਾ ਨੂੰ ਮਨਾਉਣ ਲਈ ਕ੍ਰਿਸ਼ਣਾ ਕਈ ਵਾਰ ਜਨਤਕ ਤੌਰ ’ਤੇ ਮੁਆਫ਼ੀ ਮੰਗਦੇ ਦਿਖੇ। ਦੋਵਾਂ ਵਿਚਾਲੇ ਪੈਚਅੱਪ ਦਾ ਬਹੁਤ ਵੱਡਾ ਸਿਹਰਾ ਮਨੀਸ਼ ਪੌਲ ਨੂੰ ਜਾਂਦਾ ਹੈ। ਉਨ੍ਹਾਂ ਨੇ ਉਹ ਕਰ ਦਿਖਾਇਆ, ਜਿਸ ’ਚ ਹਰ ਕੋਈ ਨਾਕਾਮ ਹੋਇਆ।

ਮਨੀਸ਼ ਪੌਲ ਦਾ ਪੌਡਕਾਸਟ ਸ਼ੋਅ ਇਸ ਇਤਿਹਾਸਕ ਪੈਚਅੱਪ ਦਾ ਗਵਾਹ ਬਣਿਆ ਹੈ। ਇਸ ਸ਼ੋਅ ’ਚ ਪਿਛਲੇ ਦਿਨੀਂ ਕ੍ਰਿਸ਼ਣਾ ਨੇ ਰੋਂਦਿਆਂ ਆਪਣੇ ਮਾਮਾ ਗੋਵਿੰਦਾ ਕੋਲੋਂ ਮੁਆਫ਼ੀ ਮੰਗੀ ਸੀ। ਕ੍ਰਿਸ਼ਣਾ ਤੋਂ ਬਾਅਦ ਹੁਣ ਗੋਵਿੰਦਾ ਨੇ ਮਨੀਸ਼ ਪੌਲ ਦੇ ਸ਼ੋਅ ’ਚ ਸ਼ਿਰਕਤ ਕੀਤੀ ਹੈ। ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਆਪਣੇ ਭਾਣਜੇ ਦੀ ਮੁਆਫ਼ੀ ਨੂੰ ਕਬੂਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਟੈਲੀਵਿਜ਼ਨ’ ਫ਼ਿਲਮ ਦਾ ਮਨੋਰੰਜਨ ਭਰਪੂਰ ਟਰੇਲਰ ਰਿਲੀਜ਼, 24 ਜੂਨ ਨੂੰ ਦੁਨੀਆ ਭਰ ਹੋਵੇਗੀ ਰਿਲੀਜ਼ (ਵੀਡੀਓ)

ਮਨੀਸ਼ ਪੌਲ ਨੇ ਸੋਸ਼ਲ ਮੀਡੀਆ ’ਤੇ ਗੋਵਿੰਦਾ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਅਦਾਕਾਰ ਨੂੰ ਕਹਿੰਦੇ ਹਨ, ‘‘ਕ੍ਰਿਸ਼ਣਾ ਇਥੇ ਆ ਕੇ ਮੁਆਫ਼ੀ ਮੰਗ ਕੇ ਗਿਆ ਹੈ। ਸਰ ਤੁਸੀਂ ਜੇਕਰ ਉਸ ਨੂੰ ਕੁਝ ਕਹਿਣਾ ਹੈ ਤਾਂ ਕਿਰਪਾ ਕਰਕੇ ਜ਼ਰੂਰ ਆਖੋ। ਇਹ ਮੇਰੀ ਬੇਨਤੀ ਹੈ।’’

ਗੋਵਿੰਦਾ ਨੇ ਫਿਰ ਕ੍ਰਿਸ਼ਣਾ ਅਭਿਸ਼ੇਕ ਦੇ ਮੁਆਫ਼ੀਨਾਮੇ ’ਤੇ ਬੋਲਦਿਆਂ ਕਿਹਾ, ‘‘ਕ੍ਰਿਸ਼ਣਾ ਲਈ, ਆਰਤੀ ਲਈ ਤੁਸੀਂ ਲੋਕ ਮੇਰੀ ਫੇਵਰੇਟ ਭੈਣ ਦੇ ਬੱਚੇ ਹੋ, ਮੈਨੂੰ ਆਪਣੀ ਭੈਣ ਕੋਲੋਂ ਬਹੁਤ ਪਿਆਰ ਮਿਲਿਆ ਸੀ। ਤੁਸੀਂ ਲੋਕ ਉਹ ਸੁੱਖ ਨਹੀਂ ਭੋਗ ਸਕੇ। ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ ਪਰ ਮੈਂ ਅਜਿਹਾ ਨਹੀਂ ਹਾਂ ਕਿ ਮੇਰੇ ਕਿਸੇ ਵੀ ਵਰਤਾਅ ਕਾਰਨ ਤੁਸੀਂ ਦੁਖੀ ਹੋਵੋ। ਤੁਸੀਂ ਵੀ ਉਹ ਨਹੀਂ ਹੋ। ਤੁਹਾਡੇ ਲਈ ਹਮੇਸ਼ਾ ਹੀ ਉਹ ਮੁਆਫ਼ੀ ਹੈ। ਕਿਰਪਾ ਕਰਕੇ ਆਰਾਮ ਕਰੋ, ਤੁਹਾਡੇ ਨਾਲ ਕੋਈ ਦਿੱਕਤ ਨਹੀਂ ਹੈ। ਭਗਵਾਨ ਤੁਹਾਡਾ ਭਲਾ ਕਰੇ। ਆਲ ਦਿ ਬੈਸਟ, ਮਿਹਨਤ ਕਰਦੇ ਰਹੋ।’’

 
 
 
 
 
 
 
 
 
 
 
 
 
 
 

A post shared by Maniesh Paul (@manieshpaul)

ਮਨੀਸ਼ ਪੌਲ ਦੀ ਇਸ ਵੀਡੀਓ ’ਤੇ ਕ੍ਰਿਸ਼ਣਾ ਅਭਿਸ਼ੇਕ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਸ ਨੇ ਕੁਮੈਂਟ ਬਾਕਸ ’ਚ ਆਪਣੇ ਮਾਮਾ ’ਤੇ ਪਿਆਰ ਲੁਟਾਇਆ ਹੈ। ਕ੍ਰਿਸ਼ਣਾ ਨੇ ਲਿਖਿਆ, ‘‘ਮੈਂ ਵੀ ਤੁਹਾਨੂੰ ਬੇਹੱਦ ਪਿਆਰ ਕਰਦਾ ਹਾਂ। ਇਸ ਤੋਂ ਬਾਅਦ ਕਾਮੇਡੀਅਨ ਨੇ ਦਿਲ ਵਾਲੀ ਇਮੋਜੀ ਵੀ ਬਣਾਈ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News