ਤਰਸੇਮ ਜੱਸੜ ਤੇ ਗੋਪੀ ਵੜੈਚ ਨੇ ਬਿਆਨ ਕੀਤੀ ਸਰਦਾਰੀ ਦੀ ਅਣਖ (ਵੇਖੋ ਵੀਡੀਓ)

Tuesday, Jun 29, 2021 - 04:47 PM (IST)

ਤਰਸੇਮ ਜੱਸੜ ਤੇ ਗੋਪੀ ਵੜੈਚ ਨੇ ਬਿਆਨ ਕੀਤੀ ਸਰਦਾਰੀ ਦੀ ਅਣਖ (ਵੇਖੋ ਵੀਡੀਓ)

ਚੰਡੀਗੜ੍ਹ (ਬਿਊਰੋ) - ਨਵਾਂ ਪੰਜਾਬੀ ਗੀਤ 'ਦਿ ਰਿਅਲ ਮੈਨ' ਦਰਸ਼ਕਾਂ ਦਾ ਰੁਬਰੂ ਹੋ ਗਿਆ ਹੈ। ਜੀ ਹਾਂ ਇਸ ਗੀਤ ਨੂੰ ਰੌਅਬਦਾਰ ਆਵਾਜ਼ 'ਚ ਗਾਇਕ ਗੋਪੀ ਵੜੈਚ ਤੇ ਗਾਇਕ ਤਰਸੇਮ ਜੱਸੜ ਨੇ ਗਾਇਆ ਹੈ। ਇਸ ਗੀਤ ਦਾ ਦਰਸ਼ਕ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਉਡੀਕ ਦੀਆਂ ਘੜੀਆਂ ਖ਼ਤਮ ਹੋ ਗਈਆਂ ਹਨ। ਇਹ ਗੀਤ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਗਿਆ ਹੈ।
ਇਥੇ ਵੇਖੋ ਗੀਤ ਦੀ ਵੀਡੀਓ -

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਇਸ ਗੀਤ ਦੇ ਬੋਲ ਅਰਸ਼ ਸਰਪਾਲ ਤੇ ਤਰਸੇਮ ਜੱਸੜ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ। ਗੋਪੀ ਵੜੈਚ ਤੇ ਤਰਸੇਮ ਜੱਸੜ ਦੇ ਇਸ ਗੀਤ ਦਾ ਮਿਊਜ਼ਿਕ Mr.Rubal ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ 'ਚ ਸਰਦਾਰੀ ਦੀ ਅਣਖ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ। ਇਹ ਚੱਕਵੀਂ ਬੀਟ ਵਾਲਾ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। Vehli Janta Records ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਯੂਟਿਊਬ 'ਤੇ ਵੀ ਪ੍ਰਸ਼ੰਸਕ ਕੁਮੈਂਟ ਕਰਕੇ ਇਸ ਗੀਤ ਦੀ ਤਾਰੀਫ਼ ਕਰ ਰਹੇ ਹਨ।


author

sunita

Content Editor

Related News