ਪਤੀ ਦੀ ਫਿਲਮ ''ਚ ਨਜ਼ਰ ਆਵੇਗੀ ਰਾਣੀ ਮੁਖਰਜੀ
Wednesday, May 25, 2016 - 10:49 AM (IST)

ਮੁੰਬਈ—ਫਿਲਮ ਨਿਰਮਾਤਾ-ਨਿਰਦੇਸ਼ਕ ਆਦਿਤਯ ਚੋਪੜਾ ਇਨ੍ਹਾਂ ਦਿਨਾਂ ਪੈਰਿਸ ''ਚ ਰਣਬੀਰ ਸਿੰਘ ਅਤੇ ਵਾਣੀ ਕਪੂਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ ''ਬੇਫਿਕਰੇ'' ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੇ ਨਾਲ ਇੱਕ ਖਬਰ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਜਾਣਕਾਰੀ ਅਨੁਸਾਰ ਫਿਲਮ ''ਬੇਫਿਕਰੇ'' ਦੇ ਪੋਸਟਰ ਸਾਰਿਆ ਨੂੰ ਆਪਣੇ ਵੱਲ ਖਿੱਚ ਰਹੇ ਹਨ। ਪੋਸਟਰ ''ਚ ਸਾਫ-ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਅਦਾਕਾਰ ਪੋਸਟਰ ''ਚ ਕਿਸ ਕਰ ਰਹੇ ਹਨ। ਸੁਣਨ ''ਚ ਆਇਆ ਹੈ ਕਿ ਇਸ ਫਿਲਮ ''ਚ ਰਾਣੀ ਮੁਖਰਜੀ ਕੈਮਿਓ ਦਾ ਰੋਲ ਕਰਨ ਵਾਲੀ ਹੈ। ਫਿਲਮ ''ਚ ਰਾਣੀ ਦੀ ਬੇਟੀ ਆਦਿਰਾ ਅਤੇ ਪਾਮੇਲਾ ਚੋਪੜਾ ਨਜ਼ਰ ਆਵੇਗੀ।
ਜ਼ਿਕਰਯੋਗ ਹੈ ਕਿ ਫਿਲਮ ''ਬੇਫਿਕਰੇ'' ਇੱਕ ਰੋਮਾਂਟਿਕ -ਡਰਾਮਾ ਫਿਲਮ ਹੋਵੇਗੀ। ਜਿਸ ''ਚ ਰਣਬੀਰ ਸਿੰਘ ਅਤੇ ਵਾਣੀ ਕਪੂਰ ਮੁੱਖ ਭੂਮਿਕਾ ''ਚ ਨਜ਼ਰ ਆਉਣਗੇ।