ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ, ਤਸਵੀਰਾਂ ਕੀਤੀਆਂ ਸਾਂਝੀਆਂ

Monday, Jan 10, 2022 - 10:35 AM (IST)

ਗਿੱਪੀ ਗਰੇਵਾਲ ਨੇ ਇਕੱਠੀ ਕੀਤੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ, ਤਸਵੀਰਾਂ ਕੀਤੀਆਂ ਸਾਂਝੀਆਂ

ਚੰਡੀਗੜ੍ਹ (ਬਿਊਰੋ)– ਜਿਵੇਂ ਕਿ ਸਾਰੇ ਜਾਣਦੇ ਹਨ ਕਿ ਗਿੱਪੀ ਗਰੇਵਾਲ ਦੀ ਭਤੀਜੀ ਦਾ ਵਿਆਹ ਸਮਾਗਮ ਹਾਲ ਦੇ ਦਿਨਾਂ ’ਚ ਚੱਲ ਰਿਹਾ ਹੈ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਗਿੱਪੀ ਗਰੇਵਾਲ ਸਮੇਂ-ਸਮੇਂ ’ਤੇ ਸਾਂਝੀਆਂ ਕਰ ਰਹੇ ਹਨ।

PunjabKesari

ਹਾਲ ਹੀ ’ਚ ਜੋ ਤਸਵੀਰਾਂ ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਇਕੱਠੇ ਨਜ਼ਰ ਆ ਰਹੇ ਹਨ।

PunjabKesari

ਗਿੱਪੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਖ਼ਾਸ ਸੁਨੇਹਾ ਲਿਖਿਆ ਹੈ।

PunjabKesari

ਗਿੱਪੀ ਲਿਖਦੇ ਹਨ, ‘ਕੌਣ ਕਹਿੰਦਾ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ’ਚ ਪਿਆਰ ਨਹੀਂ ਹੈ? ਮੇਰੇ ਨਾਲ ਮੇਰੀ ਖ਼ੁਸ਼ੀ ਸਾਂਝੀ ਕਰਨ ਸਭ ਆਏ। ਜੋ ਦੇਸ਼ ਤੋਂ ਬਾਹਰ ਸੀ, ਉਨ੍ਹਾਂ ਨੇ ਵੀ ਫੋਨ ਤੇ ਮੈਸਿਜ ਰਾਹੀਂ ਪਿਆਰ ਭੇਜਿਆ। ਯਾਰੀ-ਦੋਸਤੀ ਤੇ ਪਿਆਰ ਕਮਾਉਣ ਤੋਂ ਉੱਤੇ ਕੁਝ ਨਹੀਂ। ਤੁਹਾਡਾ ਸਾਰਿਆਂ ਦਾ ਦੁਆਵਾਂ ਦੇਣ ਲਈ ਧੰਨਵਾਦ।’

PunjabKesari

ਦੱਸ ਦੇਈਏ ਕਿ ਇਨ੍ਹਾਂ ਤਸਵੀਰ ’ਚ ਬੱਬੂ ਮਾਨ, ਹਰਭਜਨ ਮਾਨ, ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਬੰਟੀ ਬੈਂਸ, ਅਮਰ ਨੂਰੀ ਸਮੇਤ ਕਈ ਸਿਤਾਰੇ ਨਜ਼ਰ ਆ ਰਹੇ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari

ਨੋਟ– ਇਨ੍ਹਾਂ ਤਸਵੀਰਾਂ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News