ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਦਾ ਨਵਾਂ ਹੁਨਰ, ਲੋਕਾਂ ਕਿਹਾ ''ਹੁਣ ਇਹ ਫੱਟੇ ਚੱਕੂ ਅੰਗਰੇਜ਼ੀ ਗੀਤਾਂ ਦੇ''

Saturday, Jun 19, 2021 - 09:44 AM (IST)

ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਦਾ ਨਵਾਂ ਹੁਨਰ, ਲੋਕਾਂ ਕਿਹਾ ''ਹੁਣ ਇਹ ਫੱਟੇ ਚੱਕੂ ਅੰਗਰੇਜ਼ੀ ਗੀਤਾਂ ਦੇ''

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਬੱਚੇ ਹਮੇਸ਼ਾ ਹੀ ਲਾਈਮ ਲਾਈਟ 'ਚ ਰਹਿੰਦੇ ਹਨ। ਗਿੱਪੀ ਦੇ ਪੁੱਤਰਾਂ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।  ਹਾਲ ਹੀ 'ਚ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ, ਅਦਾਕਾਰੀ ਤੋਂ ਬਾਅਦ ਹੁਣ ਸ਼ਿੰਦਾ ਗਰੇਵਾਲ ਗਾਇਕੀ ਦੇ ਖ਼ੇਤਰ 'ਚ ਹੱਥ ਅਜਮਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Shinda Grewal (@iamshindagrewal__)

ਦੱਸ ਦਈਏ ਕਿ ਸ਼ਿੰਦਾ ਗਰੇਵਾਲ ਦੀ ਵਾਇਰਲ ਹੋਈ ਵੀਡੀਓ ਨੂੰ ਉਸ ਦੇ ਪਿਤਾ ਗਿੱਪੀ ਗਰੇਵਾਲ ਵੱਲੋਂ ਰਿਕਾਰਡ ਕੀਤਾ ਗਿਆ ਹੈ। ਸ਼ਿੰਦਾ ਆਪਣੇ ਪਿਤਾ ਨੂੰ ਦੱਸ ਰਿਹਾ ਹੈ ਕਿ ਉਸ ਨੇ ਇੱਕ ਗੀਤ ਤਿਆਰ ਕੀਤਾ ਹੈ। ਫਿਰ ਉਹ 'icecap' ਨਾਂ ਦਾ ਤਿਆਰ ਕੀਤਾ ਗੀਤ ਗਾਉਣ ਲੱਗ ਜਾਂਦਾ ਹੈ। ਇਹ ਵੀਡੀਓ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ''ਬਾਪੂ ਨੇ ਪੰਜਾਬੀ ਗੀਤਾਂ ਦੇ ਫੱਟੇ ਚੱਕੇ ਨੇ ਤੇ ਪੁੱਤਰ ਅੰਗਰੇਜ਼ੀ ਗੀਤਾਂ ਦੇ...।'' ਇਸ ਪੋਸਟ 'ਤੇ ਪੀਟਰ ਵਿਰਦੀ ਨੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ਿੰਦਾ ਗਰੇਵਾਲ ਦੀ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਵਿੰਗ ਹੈ।

 
 
 
 
 
 
 
 
 
 
 
 
 
 
 
 

A post shared by Shinda Grewal (@iamshindagrewal__)

ਦੱਸਣਯੋਗ ਹੈ ਕਿ ਸ਼ਿੰਦਾ ਗਰੇਵਾਲ ਬਹੁਤ ਜਲਦ ਪੰਜਾਬੀ ਪ੍ਰਸਿੱਧ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਪੰਜਾਬੀ ਫ਼ਿਲਮ 'ਹੌਸਲਾ ਰੱਖ' 'ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਵੇਗਾ। ਇਸ ਤੋਂ ਪਹਿਲਾ ਸ਼ਿੰਦਾ 'ਅਰਦਾਸ ਕਰਾਂ' ਫ਼ਿਲਮ 'ਚ ਆਪਣੀ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟ ਚੁੱਕਿਆ ਹੈ।

ਨੋਟ - ਸ਼ਿੰਦਾ ਗਰੇਵਾਲ ਦੀ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਵਿਚਾਰ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News