ਗਿੱਪੀ ਗਰੇਵਾਲ ਦਾ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ’ਤੇ ਵੱਡਾ ਬਿਆਨ

08/19/2022 4:39:17 PM

ਜਲੰਧਰ (ਬਿਊਰੋ) : ਕੋਰੋਨਾ ਤੋਂ ਬਾਅਦ ਇਕ ਵਾਰ ਫ਼ਿਰ ਵੱਡੇ ਪਰਦੇ 'ਤੇ ਲਗਾਤਾਰ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਹਰ ਹਫਤੇ ਕੋਈ ਨਾ ਕੋਈ ਹਿੰਦੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨ ਪਹਿਲਾ ਹੀ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਈ ਹੈ, ਜਿਸ ਨੂੰ ਬਾਕਸ ਆਫਿਸ ਬਹੁਤਾ ਪਸੰਦ ਨਹੀਂ ਕੀਤਾ ਗਿਆ। ਇਸ ਫ਼ਿਲਮ ਦਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਿਰੋਧ ਵੇਖਣ ਨੂੰ ਮਿਲਿਆ।

ਇਹ ਖ਼ਬਰ ਵੀ ਪੜ੍ਹੋ : 52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ, ਜੈਕਲੀਨ ਨੂੰ ਮਹਾਠੱਗ ਸੁਕੇਸ਼ ਤੋਂ ਮਿਲੇ ਇਹ ਮਹਿੰਗੇ ਤੋਹਫ਼ੇ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਹੁਣ 'ਲਾਲ ਸਿੰਘ ਚੱਢਾ'  'ਤੇ ਇਕ ਬਿਆਨ ਦਿੱਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਫ਼ਿਲਮ  ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਕੁਝ ਪੰਜਾਬੀ ਡਾਇਲਾਗਜ਼ ਨੂੰ ਰੀ-ਡਬ ਕਰਨ ਦੇ ਮੇਰੇ ਸੁਝਾਅ 'ਤੇ ਧਿਆਨ ਨਹੀਂ ਦਿੱਤਾ। ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਫ਼ਿਲਮ ਦੇ ਨਿਰਮਾਣ ਦੌਰਾਨ ਪੰਜਾਬੀ ਬੋਲੀ ਨੂੰ ਠੀਕ ਕਰਨ ਵਿਚ ਫ਼ਿਲਮ ਦੇ ਨਿਰਮਾਤਾ ਆਮਿਰ ਖ਼ਾਨ ਦੀ ਮਦਦ ਕੀਤੀ। 
ਡੀ. ਐੱਨ. ਏ. ਨਾਲ ਗੱਲਬਾਤ ਦੌਰਾਨ, ਗਿੱਪੀ ਗਰੇਵਾਲ ਨੇ ਦੱਸਿਆ ਕਿ ਜਦੋਂ ਉਹ ਅਤੇ ਉਨ੍ਹਾਂ ਦੀ ਟੀਮ ਫ਼ਿਲਮ ਦੇ ਪੰਜਾਬੀ ਲਹਿਜ਼ੇ 'ਤੇ ਕੰਮ ਕਰ ਰਹੇ ਸਨ, ਸਭ ਕੁਝ ਠੀਕ ਸੀ ਪਰ ਜਦੋਂ ਫ਼ਿਲਮ ਦੀਆਂ ਕੁਝ ਝਲਕੀਆਂ ਦੇਖੀਆਂ ਤਾਂ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਇਸ ਨੂੰ 'ਲਾਲ ਸਿੰਘ ਚੱਢਾ' ਦੇ ਨਿਰਮਾਤਾਵਾਂ ਦੇ ਧਿਆਨ ਵਿਚ ਲਿਆਂਦਾ। 

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਖੋਲ੍ਹਿਆ ਸਲਮਾਨ ਖ਼ਾਨ ਦਾ ਕਾਲਾ ਚਿੱਠਾ, ਦੱਸਿਆ ਇਹ ਹੈ ‘ਵੂਮੈਨ ਬੀਟਰ’

ਗਿੱਪੀ ਨੇ ਕਿਹਾ, “ਰਾਣਾ ਰਣਬੀਰ ਸਣੇ ਮੇਰੀ ਟੀਮ ਨੇ ਪੰਜਾਬੀ ਡਾਇਲਾਗ ਲਿਖਣ ਵਿਚ ਉਨ੍ਹਾਂ ਦੀ ਮਦਦ ਕੀਤੀ ਪਰ ਇੱਕ ਵਾਰ ਜਦੋਂ ਮੈਂ ਫਿਲਮ ਵੇਖੀ ਤਾਂ ਮੈਂ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਫ਼ਿਲਮ ਦੇ ਡਾਇਲਾਗਜ਼ ਵਿਚ ਪੰਜਾਬੀ ਟੱਚ ਲਿਆਉਣ ਲਈ ਦੁਬਾਰਾ ਡਬਿੰਗ ਕਰਨੀ ਚਾਹੀਦੀ ਹੈ। ਉਹ ਮੇਰੇ ਨਾਲ ਸਹਿਮਤ ਸਨ ਪਰ ਉਨ੍ਹਾਂ ਨੇ ਇਸ ਨੂੰ ਨਹੀਂ ਬਦਲਿਆ।''

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਦਿੱਤੀ ਆਪਣੇ ਚਾਹੁਣ ਵਾਲਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਨੇ ਮੰਨਿਆ ਕਿ ਮਾੜੀ ਪੰਜਾਬੀ ਭਾਸ਼ਾ ਕਾਰਨ ਫ਼ਿਲਮ ਦਰਸ਼ਕਾਂ ਨਾਲ ਇੱਕ ਖ਼ਾਸ ਪੱਧਰ 'ਤੇ ਜੁੜਨ ਵਿਚ ਅਸਫਲ ਰਹੀ ਹੈ। ਇਸ ਫ਼ਿਲਮ ਵਿਚ ਆਮਿਰ ਨੇ ਸਿੱਖ ਦਾ ਕਿਰਦਾਰ ਨਿਭਾਇਆ ਹੈ ਅਤੇ ਫ਼ਿਲਮ ਦਾ ਪਲਾਟ ਵੀ ਪੰਜਾਬ ਵਿਚ ਹੀ ਸੈੱਟ ਕੀਤਾ ਗਿਆ ਹੈ। ਸਰਗੁਣ ਮਹਿਤਾ ਨੂੰ ਫ਼ਿਲਮ ਦੀ ਭਾਸ਼ਾ ਵੀ ਪਸੰਦ ਨਹੀਂ ਆਈ। ਸਰਗੁਣ ਨੇ ਕਿਹਾ, "ਮੈਂ ਕਹਿ ਸਕਦੀ ਹਾਂ ਕਿ ਉਹ ਥੋੜਾ ਬਿਹਤਰ ਕਰ ਸਕਦੇ ਸੀ"। ਅਦਵੈਤ ਚੰਦਨ ਦੁਆਰਾ ਨਿਰਦੇਸ਼ਤ ਫ਼ਿਲਮ ਵਿਚ ਕਰੀਨਾ ਕਪੂਰ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਮੁੱਖ ਭੂਮਿਕਾ ਵਿਚ ਹਨ। ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਬਾਕਸ ਵਿਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News