ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਗਹਿਣਾ ਵਸ਼ਿਸ਼ਠ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਹੋਈ ਖਾਰਜ
Wednesday, Sep 08, 2021 - 10:21 AM (IST)
ਮੁੰਬਈ (ਬਿਊਰੋ)– ਬੰਬੇ ਹਾਈ ਕੋਰਟ ਦੇ ਜਸਟਿਸ ਐੱਸ. ਕੇ. ਸ਼ਿੰਦੇ ਨੇ ਮੰਗਲਵਾਰ ਨੂੰ ਪੋਰਨ ਫ਼ਿਲਮ ਮਾਮਲੇ ’ਚ ਦੋਸ਼ੀ ਅਦਾਕਾਰਾ ਗਹਿਣਾ ਵਸ਼ਿਸ਼ਠ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਗਹਿਣਾ ’ਤੇ ਔਰਤਾਂ ਨੂੰ ਅਸ਼ਲੀਲ ਫ਼ਿਲਮਾਂ ’ਚ ਕੰਮ ਕਰਨ ਲਈ ਧਮਕਾਉਣ, ਮਜਬੂਰ ਕਰਨ ਤੇ ਪੈਸਿਆਂ ਦਾ ਲਾਲਚ ਦੇਣ ਵਰਗੇ ਦੋਸ਼ ਹਨ।
ਅਦਾਕਾਰਾ ਨੇ ਪਿਛਲੇ ਮਹੀਨੇ ਗ੍ਰਿਫ਼ਤਾਰੀ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਹਾਈ ਕੋਰਟ ’ਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਸੀ। ਗਹਿਣਾ ਖ਼ਿਲਾਫ਼ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤੇ ਸੂਚਨਾ ਤਕਨੀਕ ਤਹਿਤ ਮੁਕੱਦਮਾ ਦਰਜ ਹੈ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਦੇ ਘਰ ਛਾਇਆ ਮਾਤਮ, ਮਾਂ ਅਰੁਣਾ ਭਾਟੀਆ ਦਾ ਹੋਇਆ ਦਿਹਾਂਤ
ਮੁੰਬਈ ਪੁਲਸ ਨੇ ਅਸ਼ਲੀਲ ਫ਼ਿਲਮਾਂ ਦਾ ਰੈਕੇਟ ਚਲਾਉਣ ਦੇ ਦੋਸ਼ ’ਚ ਕਈ ਲੋਕਾਂ ਖ਼ਿਲਾਫ਼ ਤਿੰਨ ਮੁਕੱਦਮੇ ਦਰਜ ਕੀਤੇ ਹਨ। ਅਜਿਹੇ ਹੀ ਇਕ ਮਾਮਲੇ ’ਚ ਕਾਰੋਬਾਰੀ ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਸ 19 ਜੁਲਾਈ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਮੁਕੱਦਮੇ ’ਚ ਦੋਸ਼ ਹੈ ਕਿ ਗਹਿਣਾ ਨੇ ਔਰਤਾਂ ਨੂੰ ਫ਼ਿਲਮਾਂ ’ਚ ਛੋਟੇ-ਮੋਟੇ ਕਿਰਦਾਰ ਨਿਭਾਉਣ ਦਾ ਲਾਲਚ ਦੇ ਕੇ ਅਸ਼ਲੀਲ ਫ਼ਿਲਮਾਂ ਨੂੰ ਹਾਟਸ਼ਾਟ ਐਪ ’ਤੇ ਅਪਲੋਡ ਕੀਤਾ, ਜੋ ਕਥਿਤ ਤੌਰ ’ਤੇ ਰਾਜ ਕੁੰਦਰਾ ਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।