ਬੇਹੱਦ ਬੋਲਡ ਲੁੱਕ ’ਚ ਨਜ਼ਰ ਆਈਆਂ ਸੁਹਾਨਾ ਖ਼ਾਨ ਤੇ ਗੌਰੀ ਖ਼ਾਨ, ਸਰਬੀਆ ਟਰਿੱਪ ’ਤੇ ਦਿਖਿਆ ਗਲੈਮਰੈੱਸ ਅੰਦਾਜ਼

Thursday, Aug 05, 2021 - 03:59 PM (IST)

ਬੇਹੱਦ ਬੋਲਡ ਲੁੱਕ ’ਚ ਨਜ਼ਰ ਆਈਆਂ ਸੁਹਾਨਾ ਖ਼ਾਨ ਤੇ ਗੌਰੀ ਖ਼ਾਨ, ਸਰਬੀਆ ਟਰਿੱਪ ’ਤੇ ਦਿਖਿਆ ਗਲੈਮਰੈੱਸ ਅੰਦਾਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਪਤਨੀ ਗੌਰੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਬੇਟੀ ਸੁਹਾਨਾ ਖ਼ਾਨ ਨਾਲ ਕ੍ਰਿਏਟਿਵ ਟਰਿੱਪ ’ਤੇ ਹੈ। ਉਸ ਨੇ ਹਾਲ ਹੀ ’ਚ ਸੁਹਾਨਾ ਨਾਲ ਬੇਹੱਦ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸੁਹਾਨਾ ਤੇ ਗੌਰੀ ਬੇਹੱਦ ਬੋਲਡ ਲੁੱਕ ’ਚ ਨਜ਼ਰ ਆ ਰਹੀਆਂ ਹਨ। ਇਹ ਦੋਵੇਂ ਇਨ੍ਹੀਂ ਦਿਨੀਂ ਸਰਬੀਆ ’ਚ ਹਨ। ਗੌਰੀ ਖ਼ਾਨ ਇਕ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਹੈ। ਕੰਮ ਦੇ ਸਿਲਸਿਲੇ ’ਚ ਉਹ ਸਰਬੀਆ ਟਰਿੱਪ ’ਤੇ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਦੋਵੇਂ ਚਰਚ ਆਫ ਸੇਂਟ ਸਾਵਾ ਦੇ ਬਾਹਰ ਖੜ੍ਹੀਆਂ ਨਜ਼ਰ ਆ ਰਹੀਆਂ ਹਨ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਗੌਰੀ ਨੇ ਇਕ ਮਿਲਟਰੀ ਗ੍ਰੀਨ ਹੌਟ ਸ਼ਾਟ ਜੈਕੇਟ ਪਹਿਨੀ ਹੋਈ ਹੈ, ਜਦਕਿ ਸੁਹਾਨਾ ਨੇ ਇਕ ਕ੍ਰਾਪ ਟਾਪ ਪਹਿਨਿਆ ਹੈ। ਦੋਵੇਂ ਮਾਂ-ਬੇਟੀ ਮਸਤੀ ਦੇ ਮੂਡ ’ਚ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਮੁੰਬਈ ’ਚ ਆਪਣੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੇ ਹਨ। ਇਹੀ ਵਜ੍ਹਾ ਹੈ ਕਿ ਉਹ ਸੁਹਾਨਾ ਤੇ ਗੌਰੀ ਨਾਲ ਇਸ ਟਰਿੱਪ ’ਤੇ ਮੌਜੂਦ ਨਹੀਂ ਹਨ।

PunjabKesari

ਸੁਹਾਨਾ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਵਾਇਰਲ ਹੋ ਰਹੀ ਇਸ ਪੋਸਟ ’ਤੇ ਸੁਜ਼ੈਨ ਖ਼ਾਨ, ਸੀਮਾ ਖ਼ਾਨ ਵਰਗੇ ਕਈ ਸਿਤਾਰਿਆਂ ਨੇ ਕੁਮੈਂਟਸ ਕਰਕੇ ਤਾਰੀਫ਼ ਕੀਤੀ ਹੈ। ਗੌਰੀ ਖ਼ਾਨ ਅਕਸਰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਸੁਹਾਨਾ ਖ਼ਾਨ ਨੇ ਥਿਏਟਰ ’ਚ ਕਈ ਸ਼ੋਅਜ਼ ਵੀ ਕੀਤੇ ਹਨ। ਉਥੇ ਸੁਹਾਨਾ ਖ਼ਾਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਪਿਛਲੇ ਸਾਲ ਉਸ ਨੇ ਆਪਣਾ ਅਕਾਊਂਟ ਜਨਤਕ ਕੀਤਾ ਸੀ। ਸੁਹਾਨਾ ਦੇ ਇੰਸਟਾਗ੍ਰਾਮ ’ਤੇ ਲਗਭਗ 1.9 ਮਿਲੀਅਨ ਫਾਲੋਅਰਜ਼ ਹਨ ਤੇ ਉਸ ਦੀ ਪੋਸਟ ਹਮੇਸ਼ਾ ਸੁਰਖ਼ੀਆਂ ਬਟੋਰਦੀ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਗੱਲ ਸਾਂਝੀ ਕਰਦੀ ਹੈ। ਸੁਹਾਨਾ ਛੇਤੀ ਹੀ ਬਾਲੀਵੁੱਡ ’ਚ ਐਂਟਰੀ ਲੈ ਸਕਦੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News