ਸੈਫ-ਕਰੀਨਾ ਦੇ ਘਰ ਆਏ ਗਣੇਸ਼, ਹੱਥ ਜੋੜ ਕੇ ਤੈਮੂਰ ਨੇ ਕੀਤੀ ਪ੍ਰਾਰਥਨਾ

Friday, Sep 10, 2021 - 04:27 PM (IST)

ਸੈਫ-ਕਰੀਨਾ ਦੇ ਘਰ ਆਏ ਗਣੇਸ਼, ਹੱਥ ਜੋੜ ਕੇ ਤੈਮੂਰ ਨੇ ਕੀਤੀ ਪ੍ਰਾਰਥਨਾ

ਮੁੰਬਈ : ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਗਣੇਸ਼ ਚਤੁਰਥੀ ਦੀਆਂ ਸ਼ੁਭਕਾਮਨਾਵਾਂ ਨਾਲ ਇੰਸਟਾਗ੍ਰਾਮ ਭਰ ਦਿੱਤਾ ਹੈ। ਅੱਜ ਗਣੇਸ਼ ਚਤੁਰਥੀ ਦਾ ਤਿਉਹਾਰ ਮਹਾਰਾਸ਼ਟਰ ਸਮੇਤ ਦੇਸ਼ ਭਰ 'ਚ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਲੋਕ ਇਸ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ। ਅਜਿਹੇ ਮੌਕੇ ‘ਤੇ ਸਾਡੇ ਬਾਲੀਵੁੱਡ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ ਹਨ। ਬਾਲੀਵੁੱਡ ਸਿਤਾਰੇ ਗਣੇਸ਼ ਚਤੁਰਥੀ ਦਾ ਤਿਉਹਾਰ ਵੀ ਧੂਮਧਾਮ ਨਾਲ ਮਨਾਉਂਦੇ ਹਨ। ਸਿਤਾਰੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦੇ ਰਹੇ ਹਨ।

Bollywood Tadka
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਤੈਮੂਰ ਅਤੇ ਪਤੀ ਸੈਫ ਅਲੀ ਖ਼ਾਨ ਦੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਗਣੇਸ਼ ਚਤੁਰਥੀ ਮਨਾਉਂਦੇ ਹੋਏ ਮੇਰੀ ਜ਼ਿੰਦਗੀ ਦੇ ਪਿਆਰੇ ਅਤੇ little clay Ganpati..ਗਣੇਸ਼ ਚਤੁਰਥੀ ਮੁਬਾਰਕ’।

Bollywood Tadka

ਇਨ੍ਹਾਂ ਤਸਵੀਰਾਂ ‘ਚ ਨੰਨ੍ਹਾ ਜੇਹ ਅਲੀ ਖਾਨ ਮਿਸਿੰਗ ਨਜ਼ਰ ਆ ਰਿਹਾ ਹੈ। ਪਰ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ। ਕੁਝ ਹੀ ਸਮੇਂ ਚ ਵੱਡੀ ਗਿਣਤੀ 'ਚ ਲਾਈਕਸ ਅਤੇ ਕਮੈਂਟ ਆ ਚੁੱਕੇ ਹਨ।

Bollywood Tadka
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਰੀਨਾ ਕਪੂਰ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਆਉਣ ਵਾਲੇ ਸਮੇਂ ਆਮਿਰ ਖ਼ਾਨ ਦੇ ਹਿੰਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

Bollywood Tadka


author

Aarti dhillon

Content Editor

Related News