ਸ਼ੁਸ਼ਾਂਤ ਲਈ ਗੋਵਿੰਦਾ, ਡੇਵਿਡ ਧਵਨ ਜਿਹੀ ਸਮਰਥਨ ਪ੍ਰਣਾਲੀ ਬਣਨਾ ਚਾਹੁੰਦਾ ਹਾਂ : ਗਣੇਸ਼ ਆਚਾਰੀਆ

Tuesday, Dec 24, 2024 - 03:26 PM (IST)

ਸ਼ੁਸ਼ਾਂਤ ਲਈ ਗੋਵਿੰਦਾ, ਡੇਵਿਡ ਧਵਨ ਜਿਹੀ ਸਮਰਥਨ ਪ੍ਰਣਾਲੀ ਬਣਨਾ ਚਾਹੁੰਦਾ ਹਾਂ : ਗਣੇਸ਼ ਆਚਾਰੀਆ

ਮੁੰਬਈ (ਬਿਊਰੋ) - ਸਿਨੇਮਾ ਜਗਤ ’ਚ ਆਪਣੀ ਸ਼ੁਰੂਆਤ ਕਰਨ ਵਾਲੇ ਸ਼ੁਸ਼ਾਂਤ ਆਉਣ ਵਾਲੀ ਕਾਮੇਡੀ ਫਿਲਮ ‘ਪਿੰਟੂ ਕੀ ਪੱਪੀ’ ’ਚ ਜਾਨਿਆ ਜੋਸ਼ੀ ਨਾਲ ਨਜ਼ਰ ਆਉਣਗੇ। ਆਪਣੇ ਭਰੋਸੇਮੰਦ ਪ੍ਰਦਰਸ਼ਨ ਲਈ ਪ੍ਰਸ਼ੰਸਾ ਹਾਸਲ ਕਰਨ ਵਾਲਾ ਸ਼ੁਸ਼ਾਂਤ, ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹੈ ਅਤੇ ਜੋ ਪਿਆਰ ਉਸ ਨੂੰ ਪਹਿਲਾਂ ਹੀ ਮਿਲ ਰਿਹਾ ਹੈ ਉਸ ਦਾ ਸਿਹਰਾ ਗਣੇਸ਼ ਆਚਾਰੀਆ ਨੂੰ ਦਿੰਦਾ ਹੈ। ਉਹ ਦੱਸਦਾ ਹੈ ਕਿ ਉਸ ਨੂੰ ਅੱਜ ਵੀ ਯਾਦ ਹੈ ਜਦੋਂ ਉਹ ਮਾਸਟਰ ਜੀ ਨੂੰ ਪਹਿਲੀ ਵਾਰ ਮਿਲਿਆ ਸੀ। 

ਇਹ ਵੀ ਪੜ੍ਹੋ-ਪੁਲਸ ਸਟੇਸ਼ਨ ਪੁੱਜੇ ਅੱਲੂ ਅਰਜੁਨ, ਹੋਵੇਗੀ ਪੁੱਛਗਿਛ

ਉਨ੍ਹਾਂ ਨੇ ਮੈਨੂੰ ਇਕ ਪਰਿਵਾਰਿਕ ਮੈਂਬਰ ਵਾਂਗ ਮਹਿਸੂਸ ਕਰਵਾਇਆ ਅਤੇ ਮੈਨੂੰ ਆਪਣੀ ਕਲਾ ਵਿਚ ਬਿਹਤਰ ਬਣਨ ਲਈ ਸਿਖਲਾਈ ਦਿੱਤੀ। ਜੇ ਮੈਂ ਮਾਸਟਰ ਜੀ ਨੂੰ ਨਾ ਮਿਲਿਆ ਹੁੰਦਾ ਤਾਂ ਇਹ ਮੇਰੇ ਲਈ ਇਹ ਸੁਪਨਾ ਹੀ ਰਹਿ ਜਾਂਦਾ।ਗਣੇਸ਼ ਆਚਾਰੀਆ ਨੇ ਕਿਹਾ ਕਿ ਇਕ ਪ੍ਰਤਿਭਾਸ਼ਾਲੀ ਵਿਅਕਤੀ ਜ਼ਿਆਦਾ ਦੇਰ ਤੱਕ ਦੁਨੀਆ ਤੋਂ ਲੁਕਿਆ ਨਹੀਂ ਰਹਿ ਸਕਦਾ। ਮੈਂ ਸ਼ੁਸ਼ਾਂਤ ਦੇ ਸਮਰਪਣ ਅਤੇ ਮਿਹਨਤ ਨੂੰ ਦੇਖਿਆ ਅਤੇ ਮਹਿਸੂਸ ਕੀਤਾ ਕਿ ਉਸ ਵਿਚ ਵੀ ਉਹੀ ਜਨੂੰਨ ਅਤੇ ਪ੍ਰਤੀਬੱਧਤਾ ਹੈ ਜੋ ਮੇਰੇ ਵਿਚ ਹੈ। ਸ਼ੁਰੂ ਵਿਚ ਮੈਨੂੰ ਗੋਵਿੰਦਾ ਅਤੇ ਡਵਿਡ ਧਵਨ ਦਾ ਸਮਰਥਨ ਮਿਲਿਆ ਸੀ, ਇਸ ਲਈ ਮੈਂ ਸ਼ੁਸ਼ਾਂਤ ਵਰਗੇ ਪ੍ਰਤਿਭਾਸ਼ਾਲੀ ਵਿਅਕਤੀ ਨੂੰ ਵੀ ਇਹੀ ਸਮਰਥਨ ਦੇਣਾ ਚਾਹੁੰਦਾ ਸੀ। ਸ਼ੁਸ਼ਾਂਤ ਦੀ ‘ਪਿੰਟੂ ਕੀ ਪੱਪੀ’ 21 ਫਰਵਰੀ, 2025 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News