ਗਗਨ ਕੋਕਰੀ ਨੇ ਪੋਸਟ ਰਾਹੀਂ ਬਿਆਨ ਕੀਤੇ ਦਿਲ ਦੇ ਜਜ਼ਬਾਤ, ਲਿਖਿਆ– ‘ਕਦੇ ਕਿਸੇ ਦੀ ਮਿਹਨਤ ਨੂੰ ਮਾੜਾ ਨਹੀਂ ਕਿਹਾ’

Sunday, May 23, 2021 - 11:15 AM (IST)

ਗਗਨ ਕੋਕਰੀ ਨੇ ਪੋਸਟ ਰਾਹੀਂ ਬਿਆਨ ਕੀਤੇ ਦਿਲ ਦੇ ਜਜ਼ਬਾਤ, ਲਿਖਿਆ– ‘ਕਦੇ ਕਿਸੇ ਦੀ ਮਿਹਨਤ ਨੂੰ ਮਾੜਾ ਨਹੀਂ ਕਿਹਾ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗਗਨ ਕੋਕਰੀ ਨੇ ਬੀਤੇ ਦਿਨੀਂ ਇਕ ਪੋਸਟ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ ’ਚ ਗਗਨ ਕੋਕਰੀ ਨੇ ਆਪਣੇ ਦਿਲ ਦੇ ਜਜ਼ਬਾਤ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਹਨ। ਪੋਸਟ ਰਾਹੀਂ ਗਗਨ ਕੋਕਰੀ ਨੇ ਕਿਤੇ ਨਾ ਕਿਤੇ ਗੈਰੀ ਸੰਧੂ ਦੇ ਕੁਮੈਂਟ ਦਾ ਵੀ ਇਕ ਵਾਰ ਮੁੜ ਜਵਾਬ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਲਾਈਵ ਦੌਰਾਨ ਸਿੱਧੂ ਮੂਸੇ ਵਾਲਾ ਨੇ ਦਿੱਤੀ ਪ੍ਰਸ਼ੰਸਕਾਂ ਨੂੰ ਸਲਾਹ, ਐਲਬਮ ਨੂੰ ਲੈ ਕੇ ਦੇਖੋ ਕੀ ਬੋਲਿਆ

ਗਗਨ ਕੋਕਰੀ ਨੇ ਪੋਸਟ ’ਚ ਲਿਖਿਆ, ‘ਗਾਉਣ ਵਾਲੇ ਨਹੀਂ ਇਹ ਤਾਂ ਪਹਿਲੇ ਦਿਨ ਤੋਂ ਕਹਿੰਦਾ ਹਾਂ। ਸਾਰੇ ਆਪਣੇ ਤੋਂ ਬਹੁਤ ਵਧੀਆ ਗਾਉਂਦੇ ਹਨ ਤੇ ਸਭ ਦੀ ਆਪਣੀ-ਆਪਣੀ ਕਿਸਮਤ ਪਰ ਸ਼ੌਕੀ ਹਾਂ, ਜਜ਼ਬਾਤੀ ਹਾਂ ਤੇ ਮਿਹਨਤ ਵਾਲੇ ਹਾਂ ਤੇ ਉਹ ਅਜੇ ਵੀ ਜਾਰੀ ਹੈ। ਜਿਵੇਂ ਇਕ ਮੁੰਡਾ ਆਪਣੇ ਮਾਂ-ਪਿਓ ਨੂੰ ਖੁਸ਼ ਰੱਖਣ ਲਈ ਕਰਦਾ। ਵਾਹਿਗੁਰੂ ਅੱਗੇ ਅਰਦਾਸ ਕਰਦਾ, ਹਰ ਮਿਹਨਤ ਵਾਲੇ ਦਾਂ ਮੁੱਲ ਪਵੇ ਇਸ ਜ਼ਿੰਦਗੀ ’ਚ।’

ਗਗਨ ਨੇ ਅੱਗੇ ਲਿਖਦਿਆਂ ਕਿਹਾ, ‘ਰੱਬ ਨੂੰ ਕਦੇ ਵੀ ਤੂੰ ਨਹੀਂ ਕਿਹਾ ਤੇ ਨਾ ਹੀ ਕਦੇ ਕਿਸੇ ਦੀ ਮਿਹਨਤ ਨੂੰ ਮਾੜਾ, ਉਹ ਭਾਵੇਂ ਕਿਸੇ ਛੋਟੀ ਚੀਜ਼ ਲਈ ਹੋਵੇ ਜਾਂ ਵੱਡੀ ਲਈ ਤੇ ਜਿੰਨੇ ਵੀ ਪ੍ਰਸ਼ੰਸਕ ਹਨ, ਉਹ ਭਾਵੇਂ ਘੱਟ ਜਾਂ ਵੱਧ, ਉਨ੍ਹਾਂ ਸਭ ਦੀ ਕਦਰ ਹੈ ਜ਼ਿੰਦਗੀ ’ਚ ਕਿਉਂਕਿ ਸ਼ਾਇਦ ਇੰਨੇ ਜੋਗੇ ਵੀ ਨਹੀਂ ਸੀ, ਜਿੰਨੇ ਦੇ ਦਿੱਤੇ ਰੱਬ ਨੇ।’

PunjabKesari

ਅਖੀਰ ’ਚ ਗਗਨ ਨੇ ਲਿਖਿਆ, ‘ਜੋ ਤੁਹਾਨੂੰ ਚੰਗਾ ਲੱਗਦਾ ਸਕੂਨ ਦਿੰਦਾ, ਉਹ ਸੁਣੋ ਕਿਉਂਿਕ ਧੱਕੇ ਨਾਲ ਕੋਈ ਸੁਣਾ ਨਹੀਂ ਸਕਦਾ ਤੇ ਵਿਹਲੇ ਬੰਦੇ ਨੂੰ ਸਾਰੀ ਉਮਰ ਖਵਾ ਨਹੀਂ ਸਕਦਾ। ਮਾਲੀ ਦਾ ਕੰਮ ਪਾਣੀ ਲਾਉਣਾ ਭਰ ਭਰ ਮਸ਼ਕਾ ਲਾਵੇ, ਮਾਲਕ ਦਾ ਕੰਮ ਫਲ ਫੁਲ ਲਾਉਣਾ, ਲਾਵੇ ਜਾਂ ਨਾ ਲਾਵੇ।’

ਦੱਸਣਯੋਗ ਹੈ ਕਿ ਗੈਰੀ ਸੰਧੂ ਨੇ ਕੁਝ ਦਿਨ ਪਹਿਲਾਂ ਇਹ ਕੁਮੈਂਟ ਕੀਤਾ ਸੀ ਕਿ ਉਹ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਤੋਂ ਤਾਂ ਵਧੀਆ ਹੀ ਗਾਉਂਦੇ ਹਨ। ਇਸ ’ਤੇ ਗਗਨ ਕੋਕਰੀ ਨੇ ਪਹਿਲਾਂ ਹੀ ਜਵਾਬ ਦੇ ਦਿੱਤਾ ਸੀ ਪਰ ਹੁਣ ਇਕ ਵਾਰ ਮੁੜ ਗਗਨ ਨੇ ਆਪਣੇ ਚਾਹੁਣ ਵਾਲਿਆਂ ਨਾਲ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ।

ਨੋਟ– ਗਗਨ ਕੋਕਰੀ ਦੀ ਇਸ ਪੋਸਟ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News