ਸੋਨੂੰ ਸੂਦ ਕੋਲੋਂ ਪ੍ਰਸ਼ੰਸਕ ਨੇ ਮੰਗੇ 1 ਕਰੋੜ ਰੁਪਏ, ਅਦਾਕਾਰ ਨੇ ਕਿਹਾ, ‘ਥੋੜ੍ਹੇ ਜ਼ਿਆਦਾ ਹੀ ਮੰਗ ਲੈਂਦਾ’

08/24/2021 1:31:11 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਲੋਂ ਅਕਸਰ ਯੂਜ਼ਰਸ ਸੋਸ਼ਲ ਮੀਡੀਆ ’ਤੇ ਮਦਦ ਦੀ ਗੁਹਾਰ ਲਗਾਉਂਦੇ ਹਨ ਪਰ ਕਈ ਵਾਰ ਲੋਕ ਅਜਿਹੀ ਅਜੀਬੋ-ਗਰੀਬ ਫਰਿਆਦ ਲੈ ਕੇ ਸੋਨੂੰ ਸੂਦ ਦੇ ਸਾਹਮਣੇ ਆਉਂਦੇ ਹਨ ਕਿ ਅਦਾਕਾਰ ਵੀ ਉਸ ਦਾ ਮਜ਼ੇਦਾਰ ਜਵਾਬ ਦਿੱਤੇ ਬਿਨਾਂ ਖ਼ੁਦ ਨੂੰ ਰੋਕ ਨਹੀਂ ਪਾਉਂਦੇ ਹਨ। ਸੋਨੂੰ ਸੂਦ ਨਾਲ ਲੋਕ ਮਦਦ ਦੇ ਨਾਂ ’ਤੇ ਮਸਤੀ ਕਰਦੇ ਹੋਏ ਵੀ ਦਿਖਦੇ ਹਨ।

ਸੋਨੂੰ ਸੂਦ ਕੋਲੋਂ ਮਦਦ ਦੀ ਗੁਹਾਰ ਲਗਾਉਂਦਿਆਂ ਇਕ ਯੂਜ਼ਰ ਦਾ ਅਜਿਹਾ ਹੀ ਟਵੀਟ ਹੁਣ ਵਾਇਰਲ ਹੋ ਰਿਹਾ ਹੈ। ਇਕ ਫੈਨ ਨੇ ਸੋਨੂੰ ਸੂਦ ਨੂੰ ਟਵੀਟ ਕਰਕੇ ਲਿਖਿਆ, ‘ਸਰ 1 ਕਰੋੜ ਦਿਓ ਨਾ ਮੈਨੂੰ...।’ ਹੁਣ ਸੋਨੂੰ ਸੂਦ ਵੀ ਯੂਜ਼ਰ ਦੀ ਇਸ ਫਰਮਾਇਸ਼ ’ਤੇ ਪ੍ਰਤੀਕਿਰਿਆ ਕੀਤੇ ਬਿਨਾਂ ਨਹੀਂ ਰਹਿ ਸਕੇ।

ਅਦਾਕਾਰ ਨੇ ਜਵਾਬ ’ਚ ਲਿਖਿਆ, ‘ਸਿਰਫ 1 ਕਰੋੜ? ਥੋੜ੍ਹੇ ਜ਼ਿਆਦਾ ਹੀ ਮੰਗ ਲੈਂਦਾ।’ ਇਸ ਟੀਵਟ ਦੇ ਨਾਲ ਸੋਨੂੰ ਸੂਦ ਨੇ ਹਾਸੇ ਵਾਲੀ ਇਮੋਜੀ ਵੀ ਬਣਾਈ ਹੈ। ਸੋਨੂੰ ਸੂਦ ਦੇ ਇਸ ਜਵਾਬ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਦੂਜੇ ਪਾਸੇ ਯੂਜ਼ਰ ਨੇ ਲਿਖਿਆ, ‘ਸਰ ਕੀ ਤੁਸੀਂ ਮੈਨੂੰ ਆਪਣੀ ਅਗਲੀ ਫ਼ਿਲਮ ’ਚ ਰੋਲ ਦਿਓਗੇ।’ ਇਸ ਦੇ ਜਵਾਬ ’ਚ ਸੋਨੂੰ ਸੂਦ ਨੇ ਕਿਹਾ, ‘ਕਿਸੇ ਦੀ ਮਦਦ ਕਰਨ ਨਾਲੋਂ ਵੱਡਾ ਕੋਈ ਰੋਲ ਨਹੀਂ। ਉਹ ਰੋਲ ਕਰ ਲਓ, ਤੇਰੇ ਤੋਂ ਵੱਡਾ ਹੀਰੋ ਕੋਈ ਨਹੀਂ।’

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਸੂਦ ਦੇ ਸਾਹਮਣੇ ਯੂਜ਼ਰਸ ਨੇ ਹਾਸੇ ਵਾਲੀਆਂ ਡਿਮਾਂਡਾਂ ਰੱਖੀਆਂ ਹੋਣ। ਕਦੇ ਕੋਈ ਉਨ੍ਹਾਂ ਤੋਂ ਵਿਆਹ ਦੀ ਡਿਮਾਂਡ ਕਰਦਾ ਹੈ ਤਾਂ ਕੋਈ ਨੌਕਰੀ ਲਗਵਾਉਣ ਦੀ ਡਿਮਾਂਡ ਕਰਦਾ ਹੈ। ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਲੋਕਾਂ ਦੀ ਰੱਜ ਕੇ ਮਦਦ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡਾ ਕੀ ਹੈ ਵਿਚਾਰ? ਕੁਮੈਂਟ ਕਰਕੇ ਦਿਓ ਆਪਣੀ ਰਾਏ।


Rahul Singh

Content Editor

Related News