ਅਮਰੀਕਾ ''ਚ ਇਸ ਗੀਤਕਾਰ ਦੀ ਮੌਤ, ਜੱਦੀ ਪਿੰਡ ''ਚ ਹੋਇਆ ਅੰਤਿਮ ਸੰਸਕਾਰ

Tuesday, Aug 25, 2020 - 09:02 AM (IST)

ਅਮਰੀਕਾ ''ਚ ਇਸ ਗੀਤਕਾਰ ਦੀ ਮੌਤ, ਜੱਦੀ ਪਿੰਡ ''ਚ ਹੋਇਆ ਅੰਤਿਮ ਸੰਸਕਾਰ

ਜਲੰਧਰ (ਬਿਊਰੋ) — 'ਰੈੱਡ ਲੀਫ਼', 'ਸਰਦਾਰ' ਅਤੇ 'ਗੁੱਤ ਨਾਰ ਦੀ' ਵਰਗੇ ਮਕਬੂਲ ਗੀਤ ਲਿਖਣ ਵਾਲੇ ਗੀਤਕਾਰ ਗੁਰਿੰਦਰ ਸਿੰਘ ਕੁਰੜ ਦਾ ਬਰਨਾਲਾ ਦੇ ਪਿੰਡ ਕੁਰੜ ਵਿਖੇ ਗ਼ਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬੀ ਸੰਗੀਤ ਜਗਤ ਅਤੇ ਪੰਜਾਬ ਦੀ ਸਿਆਸਤ ਦੀਆਂ ਕਈ ਹਸਤੀਆਂ ਨੇ ਨੌਜਵਾਨ ਗੀਤਕਾਰ ਨੂੰ ਸ਼ਰਧਾਂਜਲੀ ਦਿੱਤੀ।
PunjabKesari
ਦੱਸ ਦਈਏ ਕਿ ਗੁਰਿੰਦਰ ਸਿੰਘ ਕੁਰੜ ਡੇਢ ਸਾਲ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ ਸਮੇਤ ਐਡਮਿੰਟਨ, ਕੈਨੇਡਾ ਗਿਆ ਸੀ। ਇਸ ਸਭ ਦੇ ਚਲਦੇ ਗੁਰਿੰਦਰ ਸਿੰਘ ਸਰਾਂ ਦੀ ਐਡਮਿੰਟਨ, ਕੈਨੇਡਾ 'ਚ ਬੀਤੀ 30 ਜੁਲਾਈ ਨੂੰ ਮੌਤ ਹੋ ਗਈ ਸੀ। ਉਧਰ ਗੁਰਿੰਦਰ ਸਿੰਘ ਕੁਰੜ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ।

ਦੱਸਣਯੋਗ ਹੈ ਕਿ ਗੁਰਿੰਦਰ ਸਿੰਘ ਕੁਰੜ ਪੰਜਾਬੀ ਇੰਡਸਟਰੀ 'ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਸਨ। ਉਨ੍ਹਾਂ ਦੇ ਲਿਖੇ ਗੀਤ ਕਈ ਹਿੱਟ ਗਾਇਕਾਂ ਨੇ ਗਾਏ ਹਨ।


author

sunita

Content Editor

Related News