ਧੋਖਾਧੜੀ ਦਾ ਸ਼ਿਕਾਰ ਹੋਈ ਸ਼ਰਧਾ ਆਰੀਆ, 95 ਫੀਸਦੀ ਪੇਮੈਂਟ ਲੈ ਕੇ ਭੱਜਿਆ ਇੰਟੀਰੀਅਰ ਡਿਜ਼ਾਈਨਰ

Tuesday, May 24, 2022 - 05:01 PM (IST)

ਮੁੰਬਈ- ਅੱਜ ਕੱਲ੍ਹ ਲੋਕਾਂ ਦੇ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਆਏ ਦਿਨ ਸੋਸ਼ਲ ਮੀਡੀਆ, ਟੀ.ਵੀ., ਅਖਬਾਰ 'ਚ ਧੋਥਾਧੜੀ ਦੇ ਨਵੇਂ ਮਾਮਲੇ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ। ਹੁਣ ਹਾਲ ਹੀ 'ਚ ਮਸ਼ਹੂਰ ਟੀ.ਵੀ. ਅਦਾਕਾਰਾ ਵੀ ਠੱਗੀ ਦਾ ਸ਼ਿਕਾਰ ਹੋ ਗਈ ਹੈ। 'ਕੁੰਡਲੀ ਭਾਗਿਆ' ਫੇਮ ਸ਼ਰਧਾ ਆਰੀਆ ਦੇ ਨਾਲ ਧੋਖਾਧੜੀ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। 

PunjabKesari
ਸ਼ਰਧਾ ਆਰੀਆ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਸਾਂਝੀ ਕਰ ਲਿਖਿਆ, 'ਜਿਸ ਇੰਟੀਰੀਅਰ ਡਿਜ਼ਾਈਨਰ 'ਤੇ ਮੈਨੂੰ ਲੱਗਿਆ ਕਿ ਮੈਂ ਭਰੋਸਾ ਕਰ ਸਕਦੀ ਹਾਂ, ਉਸ ਨੇ ਮੇਰਾ ਭਰੋਸਾ ਤੋੜ ਦਿੱਤਾ। ਉਹ ਮੇਰੇ ਘਰ ਦੀਆਂ ਚੀਜ਼ਾਂ ਅਤੇ ਫਿਟਿੰਗ ਸਮੇਤ ਕਈ ਸਮਾਨ ਲੈ ਕੇ ਭੱਜ ਗਿਆ। ਉਸ ਨੇ ਅਜਿਹਾ ਉਦੋਂ ਕੀਤਾ ਜਦੋਂ ਮੈਂ ਉਸ ਨੂੰ 95 ਫੀਸਦੀ ਪੇਮੈਂਟ ਕਰ ਚੁੱਕੀ ਸੀ, ਜਿੰਨੀ ਉਸ ਨੇ ਮੈਨੂੰ ਕਹੀ ਸੀ। ਵਿਸ਼ਵਾਸ ਨਹੀਂ ਕਰ ਸਕਦੀ ਕਿ ਮੇਰੇ ਨਾਲ ਅਜਿਹਾ ਹੋਇਆ। ਮੈਂ ਉਸ ਸਮੇਂ ਉਥੇ ਨਹੀਂ ਸੀ।

PunjabKesari
ਉਧਰ ਮੀਡੀਆ ਨੂੰ ਸ਼ਰਧਾ ਨੇ ਦੱਸਿਆ ਕਿ ਮੈਂ ਆਨਲਾਈਨ ਇੰਟੀਰੀਅਰ ਡਿਜ਼ਾਈਨਰ ਲੱਭ ਰਹੀ ਸੀ ਅਤੇ ਉਦੋਂ ਮੈਨੂੰ ਉਹ ਮਿਲਿਆ। 16 ਨਵੰਬਰ 2021 'ਚ ਵਿਆਹ ਹੋਣ ਤੋਂ ਬਾਅਦ ਮੈਂ ਉਸ ਨੂੰ ਘਰ ਦੇ ਲਈ ਹਾਇਰ ਕਰ ਲਿਆ। ਉਸ ਨੇ ਮੈਨੂੰ ਵਾਅਦਾ ਵੀ ਕੀਤਾ ਸੀ ਕਿ ਉਹ ਚਾਹ ਮਹੀਨੇ 'ਚ ਸਾਰਾ ਕੰਮ ਖਤਮ ਵੀ ਕਰ ਦੇਵੇਗਾ। ਪਰ ਉਸ ਨੇ ਉਸ ਤੋਂ ਹੋਰ ਜ਼ਿਆਦਾ ਸਮਾਂ ਲਿਆ। ਉਸ ਨੇ ਇਸ ਕੰਮ ਲਈ ਮੈਨੂੰ ਲੱਖਾਂ ਰੁਪਏ ਦੱਸੇ ਸਨ ਅਤੇ ਮੈਂ ਉਸ ਦੇ ਕਹੇ ਅਨੁਸਾਰ 95 ਫੀਸਦੀ ਪੇਮੈਂਟ ਵੀ ਕਰ ਚੁੱਕੀ ਸੀ। ਪਰ ਹੁਣ ਉਹ ਪੈਸਿਆਂ ਅਤੇ ਉਸ ਸਾਰੇ ਸਾਮਾਨ ਦੇ ਨਾਲ ਭੱਜ ਗਿਆ ਹੈ ਜੋ ਮੈਂ ਘਰ ਲਈ ਲੈ ਕੇ ਆਈ ਸੀ।

PunjabKesari
ਅਦਾਕਾਰਾ ਨੇ ਅੱਗੇ ਕਿਹਾ ਕਿ ਮੈਂ ਛੁੱਟੀਆਂ 'ਤੇ ਵਿਸ਼ਾਖਾਪੱਟਨਮ ਗਈ ਸੀ ਅਤੇ ਹੁਣ ਮੁੰਬਈ ਵਾਪਸ ਆ ਗਈ ਹਾਂ। ਮੈਂ ਕੁੰਡਲੀ ਭਾਗਿਆ ਦੇ ਸੈੱਟ ਦੇ ਨਾਲ ਸ਼ੂਟ 'ਤੇ ਗਈ ਸੀ। ਇਸ ਵਿਚਾਲੇ ਮੇਰੇ ਪਾਪਾ ਘਰ ਦੇਖਣ ਲਈ ਗਏ ਸਨ ਕਿ ਕਿੰਨਾ ਕੰਮ ਹੋ ਗਿਆ। ਪਰ ਜਦੋਂ ਉਹ ਪਹੁੰਚੇ ਤਾਂ ਉਥੇ ਦੀ ਸਥਿਤੀ ਸਮਝ ਗਏ ਸਨ ਕਿ ਉਹ ਇੰਟੀਰੀਅਰ ਡਿਜ਼ਾਈਨਰ ਭੱਜ ਚੁੱਕਾ ਹੈ। ਨਾਲ ਉਹ ਸਾਰੇ ਇਲੈਕਟ੍ਰੋਨਿਕਲ ਆਈਟਸਮ ਅਤੇ ਦੂਜੇ ਮੈਟੀਰੀਅਲ ਵੀ ਲੈ ਕੇ ਭੱਜਿਆ। ਮੈਂ ਘਰ ਆਈ ਅਤੇ ਮੈਨੂੰ ਯਕੀਨ ਨਹੀਂ ਹੋਇਆ ਕੀ ਅਜਿਹਾ ਕੁਝ ਹੋ ਗਿਆ ਹੈ। ਮੈਂ ਉਸ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੇਰੇ ਫੋਨ ਨਹੀਂ ਚੁੱਕ ਰਿਹਾ ਅਤੇ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ।
ਸ਼ਰਧਾ ਆਰੀਆ ਨੇ ਕਿਹਾ ਕਿ ਅਸੀਂ ਜਲਦ ਹੀ ਪੁਲਸ ਨੂੰ ਸ਼ਿਕਾਇਤ ਕਰਾਂਗੇ। ਸਾਡੇ ਕੋਲ ਇਕ ਐਗਰੀਮੈਂਟ ਹੈ ਜਿਸ 'ਚ ਉਸ ਨੇ ਸਾਈਨ ਕੀਤਾ ਸੀ। ਉਸ ਤੋਂ ਇਹ ਸਾਬਿਤ ਹੋਵੇਗਾ ਕਿ ਅਸੀਂ ਉਸ ਨੂੰ ਕੰਮ ਲਈ ਅਸਾਈਨ ਕੀਤਾ ਸੀ। ਜੋ ਕੁਝ ਹੋਇਆ ਹੈ ਮੈਂ ਉਸ ਤੋਂ ਬਹੁਤ ਦੁਖੀ ਹਾਂ। ਮੈਂ ਉਸ ਨੂੰ ਬਹੁਤ ਜ਼ਿਆਦਾ ਪੈਸੇ ਦੇ ਦਿੱਤੇ ਸਨ ਅਤੇ ਉਮੀਦ ਕਰਦੀ ਹਾਂ ਕਿ ਹੁਣ ਪੁਲਸ ਸਾਡੀ ਮਦਦ ਕਰੇਗੀ। 


Aarti dhillon

Content Editor

Related News