''ਫਿਤੂਰ'' ਦੇ ਨਵੇਂ ਪੋਸਟਰ ਨੇ ਛੇੜੀ ਨਵੀਂ ਚਰਚਾ
Monday, Jan 04, 2016 - 03:28 PM (IST)

ਮੁੰਬਈ : ਨਿਰਦੇਸ਼ਕ ਅਭਿਸ਼ੇਕ ਕਪੂਰ ਦੀ ਆਉਣ ਵਾਲੀ ਫਿਲਮ ''ਫਿਤੂਰ'' ਦਾ ਨਵਾਂ ਪੋਸਟਰ ਜਾਰੀ ਹੋ ਗਿਆ ਹੈ। ਫਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਆਦਿੱਤਯ ਰਾਏ ਕਪੂਰ ਅਤੇ ਕੈਟਰੀਨਾ ਕੈਫ ਦੀ ਰੋਮਾਂਟਿਕ ਕੈਮਿਸਟਰੀ ਨਜ਼ਰ ਆ ਰਹੀ ਹੈ, ਜਿਸਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਜੋੜੀ ਪਹਿਲੀ ਵਾਰ ਇਕੱਠਿਆਂ ਕੰਮ ਕਰ ਰਹੀ ਹੈ।
ਇਸਤੋਂ ਪਹਿਲਾਂ ਵੀ ''ਫਿਤੂਰ'' ਦੇ ਦੋ ਲੁੱਕ ਸਾਹਮਣੇ ਆ ਚੁੱਕੇ ਹਨ। ਫਿਲਮ ਵਿਚ ਕੈਟਰੀਨਾ ਅਤੇ ਆਦਿੱਤਯ ਨੂਰ ਅਤੇ ਫਿਰਦੌਸ ਦੇ ਰੂਪ ਵਿਚ ਨਜ਼ਰ ਆਉਣਗੇ ਜਦਕਿ ਬੇਗਮ ਹਜ਼ਰਤ ਦੀ ਭੂਮਿਕਾ ਵਿਚ ਤੱਬੂ ਇਕ ਵਾਰ ਫਿਰ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ।
ਇਹ ਫਿਲਮ 12 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਫਿਲਮ ਚਾਰਲਸ ਡਿਕੌਂਸ ਦੇ ਹਰਮਨਪਿਆਰੇ ਨਾਵਲ ''ਗ੍ਰੇਟ ਐਕਸਪੇਕਟੇਸ਼ਨ'' ਦਾ ਫਿਲਮੀ ਰੂਪਾਂਤਰਨ ਹੈ।