ਰੈਂਪ ''ਤੇ ਉਤਰੇ ''ਫਿਤੂਰ'' ਦੇ ਸਟਾਰਜ਼, ਦਿੱਲੀ ਦੇ ਬਾਜ਼ਾਰ ''ਚ ਵੀ ਕੀਤੀ ਸ਼ਾਪਿੰਗ (Watch Pics)
Tuesday, Feb 09, 2016 - 05:59 PM (IST)

ਦਿੱਲੀ- ਫ਼ਿਲਮ ''ਫਿਤੂਰ'' ਦੇ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਕੈਟਰੀਨਾ ਕੈਫ ਅਤੇ ਆਦਿਤਿਆ ਰਾਏ ਕਪੂਰ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਦਿੱਲੀ ''ਚ ਸਟ੍ਰੀਟ ਸ਼ਾਪਿੰਗ ਕਰਨ ਦਾ ਮਜ਼ਾ ਉਠਾਇਆ। ਇਨ੍ਹਾਂ ਨੂੰ ਬਾਜ਼ਾਰ ''ਚ ਦੇਖਦੇ ਹੋਏ ਬਾਜ਼ਾਰ ''ਚ ਅਤੇ ਸੜਕਾਂ ''ਤੇ ਭਾਰੀ ਭੀੜ ਜਮਾ ਹੋ ਗਈ। ਇਸ ਮੌਕੇ ਕੈਟ ਨੇ ਆਦਿਤਿਆ ਲਈ ਸਕਾਰਫ ਲਿਆ ਅਤੇ ਉਸ ਦੇ ਗਲੇ ''ਚ ਪਹਿਣਾ ਦਿੱਤਾ। ਆਦਿਤਿਆ ਨੇ ਕੈਟ ਲਈ ਝੁਮਕੇ ਖਰੀਦੇ। ਇਸ ਦੇ ਨਾਲ ਹੀ ਜੋੜੀ ਨੇ ਪਸ਼ਮੀਨਾ ਸ਼ਾਲ ਵੀ ਲਈ।
ਰੈਂਪ ''ਤੇ ਬਿਖੇਰੇ ਜਲਵੇ
ਸ਼ਨੀਵਾਰ ਰਾਤ ਕੈਟਰੀਨਾ ਕੈਫ ਅਤੇ ਆਦਿਤਿਆ ਰਾਏ ਕਪੂਰ ਨੇ ਡਿਜ਼ਾਈਨਰ ਤਰੁਣ ਤਹਿਲਿਆਨੀ ਲਈ ਰੈਂਪ ਵਾਕ ਕੀਤਾ। ਆਦਿਤਿਆ ਆਫ ਵ੍ਹਾਈਟ ਸ਼ੇਰਵਾਨੀ ''ਚ ਹੈਂਡਸਮ ਲੱਗ ਰਹੇ ਸਨ ਤਾਂ ਕੈਟਰੀਨਾ ਸਾੜੀ ਲੁੱਕ ''ਚ ਕਾਫੀ ਹੌਟ ਲੁੱਗ ਰਹੀ ਸੀ। ਅਭਿਸ਼ੇਕ ਕਪੂਰ ਦੇ ਡਾਇਰੈਕਸ਼ਨ ''ਚ ਬਣੀ ਫਿਤੂਰ 12 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਆਦਿਤਿਆ ਕੈਟਰੀਨਾ ਪਹਿਲੀ ਵਾਰ ''ਫਿਤੂਰ'' ਫਿਲਮ ''ਚ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ।