ਫ਼ਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੇ ਘਰ ਛਾਪੇਮਾਰੀ ਦੌਰਾਨ ਡਰੱਗਜ਼ ਬਰਾਮਦ

Monday, Nov 09, 2020 - 12:41 PM (IST)

ਫ਼ਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦੇ ਘਰ ਛਾਪੇਮਾਰੀ ਦੌਰਾਨ ਡਰੱਗਜ਼ ਬਰਾਮਦ

ਮੁੰਬਈ (ਬਿਊਰੋ) ਬਾਲੀਵੁੱਡ ਯਾਨੀਕਿ ਮਹਾਨਗਰੀ ਮੁੰਬਈ 'ਚ ਲਗਾਤਾਰ ਨਸ਼ੇ ਦੇ ਮਾਮਲੇ ਵੱਧਦੇ ਜਾ ਰਹੇ ਹਨ ਤੇ ਇਸ ਕੜੀ 'ਚ ਇਕ ਹੋਰ ਨਾਂ ਜੁੜ ਗਿਆ ਹੈ ਉਹ ਹੈ ਮਸ਼ਹੂਰ ਫ਼ਿਲਮ ਨਿਰਮਾਤਾ ਫਿਰੋਜ਼ ਨਾਡੀਆਡਵਾਲਾ ਦਾ। ਖ਼ਬਰਾਂ ਮੁਤਾਬਕ ਫਿਰੋਜ਼ ਨਾਡੀਆਡਵਾਲਾ ਦੇ ਘਰੋਂ ਨਸ਼ਾ ਬਰਾਮਦ ਹੋਇਆ ਹੈ।

ਦਰਅਸਲ ਐਨਸੀਬੀ ਦੀ ਟੀਮ ਫਿਰੋਜ਼ ਨਾਡੀਆਡਵਾਲਾ ਦੇ ਘਰ ਪਹੁੰਚੀ ਹੈ ਤੇ ਮਿਲੀ ਜਾਣਕਾਰੀ ਅਨੁਸਾਰ ਉਸ ਦੇ ਘਰੋਂ ਕੁਝ ਮਾਤਰਾ 'ਚ ਨਸ਼ਾ ਬਰਾਮਦ ਹੋਇਆ ਹੈ।ਹਾਲਾਂਕਿ ਇਸ ਦੌਰਾਨ ਫਿਰੋਜ਼ ਨਾਡੀਆਡਵਾਲਾ ਆਪਣੇ ਘਰ 'ਚ ਨਹੀਂ ਸਨ।

ਐਨਸੀਬੀ ਦੀ ਜਾਂਚ ਟੀਮ ਨੇ ਫਿਰੋਜ਼ ਦੇ ਘਰੋਂ 10 ਗ੍ਰਾਮ ਕੋਕੀਨ ਤੇ ਕੁਝ ਮੋਬਾਇਲ ਫੋਨ ਬਰਾਮਦ ਕੀਤੇ ਹਨ। ਐਨਸੀਬੀ ਮੁੰਬਈ ਦੀ ਟੀਮ ਵੱਲੋਂ ਕੱਲ੍ਹ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।ਕਿਹਾ ਜਾ ਰਿਹਾ ਹੈ ਕਿ ਇਸ ਜਾਂਚ ਦੇ ਚਲਦਿਆਂ ਫਿਰੋਜ਼ ਨਾਡੀਆਡਵਾਲਾ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹੁਣ ਫਿਰੋਜ਼ ਨੂੰ ਐਨਸੀਬੀ ਵੱਲੋਂ ਸੰਮਨ ਭੇਜ ਦਿੱਤੇ ਗਏ ਹਨ।


author

Lakhan Pal

Content Editor

Related News