ਹਰਿਆਣਵੀ ਗਾਇਕਾ ਅਤੇ ਉਸ ਦੇ ਭਰਾ ''ਤੇ ਫਾਇਰਿੰਗ, ਦੋਸ਼ੀ ਫਰਾਰ

Wednesday, Aug 03, 2022 - 12:16 PM (IST)

ਹਰਿਆਣਵੀ ਗਾਇਕਾ ਅਤੇ ਉਸ ਦੇ ਭਰਾ ''ਤੇ ਫਾਇਰਿੰਗ, ਦੋਸ਼ੀ ਫਰਾਰ

ਹਰਿਆਣਾ- ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ 'ਚ ਹਰਿਆਣਵੀ ਗਾਇਕਾ ਰਾਕੇਸ਼ ਸ਼ਯੋਰਾਣ ਅਤੇ ਉਨ੍ਹਾਂ ਦੇ ਭਰਾ 'ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਹਮਲੇ 'ਚ ਦੋਵੇਂ ਵਾਲ-ਵਾਲ ਬਚੇ। ਰਾਕੇਸ਼ ਸ਼ਯੋਰਾਣ ਦਾਦਰੀ ਦੇ ਭਿਵਾਨੀ ਰੋਡ 'ਤੇ ਪਾਵਰ ਹਾਊਸ ਦੇ ਨੇੜੇ ਰਾਤ ਨੂੰ ਜਗਰਾਤੇ 'ਚ ਪ੍ਰੋਗਰਾਮ ਪੇਸ਼ ਕਰਨ ਗਈ ਸੀ। ਦੇਰ ਰਾਤ ਕਰੀਬ ਇਕ ਵਜੇ ਉਹ ਕੋਲ ਖੜ੍ਹੀ ਗੱਡੀ 'ਚ ਭਰਾ ਦੇ ਕੋਲ ਪਹੁੰਚੀ ਸੀ। ਇਸ ਦੌਰਾਨ ਦੋ ਨੌਜਵਾਨ ਪਿਸਤੌਲ ਲੈ ਕੇ ਪਹੁੰਚੇ ਅਤੇ ਗਾਲ੍ਹਾਂ ਕੱਢਣ ਲੱਗੇ। ਨੌਜਵਾਨ ਨੇ ਰਾਕੇਸ਼ ਅਤੇ ਉਸ ਦੇ ਭਰਾ 'ਤੇ ਪਿਸਤੌਲ ਤਾਨ ਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। 
ਇਸ ਦੇ ਬਾਅਦ ਨੌਜਵਾਨਾਂ ਨੇ ਅਚਾਨਕ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ 'ਚ ਕਲਾਕਾਰ ਰਾਕੇਸ਼ ਅਤੇ ਉਸ ਦਾ ਭਰਾ ਵਾਲ-ਵਾਲ ਬਚਿਆ। ਫਾਇਰਿੰਗ ਤੋਂ ਬਾਅਦ ਰਾਤ ਨੂੰ ਜਗਰਾਤੇ 'ਚ ਭੱਜ-ਦੌੜ ਮਚ ਗਈ। ਫਾਇਰਿੰਗ ਕਰਨ ਵਾਲੇ ਨੌਜਵਾਨ ਫਰਾਰ ਹੋ ਗਏ। ਮਹਿਲਾ ਕਲਾਕਾਰ 'ਤੇ ਫਾਇਰਿੰਗ ਦੀ ਸੂਚਨਾ 'ਤੇ ਸਦਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਬਾਢੜਾ ਦੇ ਪਿੰਡ ਚਾਂਦਵਾਸ ਨਿਵਾਸੀ ਕਲਾਕਾਰ ਰਾਕੇਸ਼ ਸ਼ਯੋਰਾਣ ਦੀ ਸ਼ਿਕਾਇਤ 'ਤੇ ਪੁਲਸ ਨੇ ਦੋ ਨਾਮਜ਼ਦ ਨੌਜਵਾਨਾਂ 'ਤੇ ਵੱਖ-ਵੱਖ ਕੇਸ ਦਰਜ ਕੀਤਾ। 


author

Aarti dhillon

Content Editor

Related News