Garry Sandhu ਦੇ ਖਿਲਾਫ ਦਰਜ ਹੋਵੇਗੀ FIR, ਵੱਧ ਸਕਦੀਆਂ ਨੇ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ
Saturday, Nov 01, 2025 - 05:28 PM (IST)
ਵੈੱਬ ਡੈਸਕ- ਪੰਜਾਬੀ ਗਾਇਕ ਗੈਰੀ ਸੰਧੂ ਇੱਕ ਨਵੇਂ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਉੱਤੇ ਹਿੰਦੂ ਸਮਾਜ ਦੇ ਇੱਕ ਪ੍ਰਸਿੱਧ ਭਜਨ ਦੇ ਬੋਲ ਬਦਲ ਕੇ ਗਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਿਆ ਹੈ। ਇਸ ਮੁੱਦੇ ਨੂੰ ਲੈ ਕੇ ਸ਼ਿਵ ਸੇਨਾ ਪੰਜਾਬ ਅਤੇ ਹਿੰਦੂ ਜਾਗੂਕੋਰ ਕਮੇਟੀ ਵੱਲੋਂ ਵੱਡਾ ਐਕਸ਼ਨ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੂੰ ਆਇਆ Heart Attack ! ਮਨੋਰੰਜਨ ਜਗਤ 'ਚ ਫੈਲੀ ਸੋਗ ਦੀ ਲਹਿਰ
ਕੀ ਹੈ ਪੂਰਾ ਮਾਮਲਾ?
ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਆਈ ਹੈ, ਜਿਸ ਵਿੱਚ ਗੈਰੀ ਸੰਧੂ ਕੈਲੀਫੋਰਨੀਆ ਵਿੱਚ ਚੱਲ ਰਹੇ ਇੱਕ ਸ਼ੋਅ ਦੌਰਾਨ ਮਾਤਾ ਦੇ ਇੱਕ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੋੜ ਕੇ ਗਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਭਜਨ ਦੇ ਬੋਲਾਂ ਨੂੰ ਬਦਲ ਕੇ ਗਾਇਆ: “ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ”। ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਅਨੁਸਾਰ, ਗੈਰੀ ਸੰਧੂ ਨੇ ਇਹ ਬੋਲ ਇਸ ਮੁੱਦੇ ਨੂੰ ਲੈ ਕੇ ਚੇਂਜ ਕੀਤੇ, ਜਦੋਂ ਟਰੰਪ ਨੇ ਵਿਦੇਸ਼ਾਂ ਵਿੱਚੋਂ ਪੰਜਾਬੀਆਂ ਨੂੰ ਡਿਪੋਰਟ ਕੀਤਾ ਸੀ।
ਇਹ ਵੀ ਪੜ੍ਹੋ: 'ਮੈਂ ਨਹੀਂ ਕਰਾਉਣਾ ਕਿਸੇ ਨਾਲ ਵਿਆਹ, ਪਰ...'! ਸਿਧਾਰਥ ਸ਼ੁਕਲਾ ਨੂੰ ਨਹੀਂ ਭੁੱਲ ਸਕੀ ਸ਼ਹਿਨਾਜ਼ ਗਿੱਲ
ਹਿੰਦੂ ਸਮਾਜ ਨੂੰ ਠੇਸ ਅਤੇ ਜਥੇਬੰਦੀਆਂ ਦਾ ਰੋਸ
ਜਥੇਬੰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਭਜਨ ਦੇ ਬੋਲ ਬਦਲਣ ਨਾਲ ਸਮੁੱਚੇ ਹਿੰਦੂ ਸਮਾਜ ਨੂੰ ਬਹੁਤ ਠੇਸ ਪਹੁੰਚੀ ਹੈ। ਬੁਲਾਰੇ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਭਜਨਾਂ ਦੀਆਂ ਇਸ ਤਰ੍ਹਾਂ ਬੇਅਦਬੀਆਂ ਹੋਣਗੀਆਂ, ਤਾਂ ਹਿੰਦੂ ਸਮਾਜ ਕਦੇ ਚੁੱਪ ਨਹੀਂ ਬੈਠੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਏ ਦਿਨ ਪੰਜਾਬ ਵਿੱਚ ਕੋਈ ਨਾ ਕੋਈ ਕਲਾਕਾਰ ਜਾਂ ਸਿੰਗਰ ਗਾਣਿਆਂ, ਸੋਸ਼ਲ ਮੀਡੀਆ ਜਾਂ ਇਤਰਾਜ਼ਯੋਗ ਸ਼ਬਦਾਂ ਰਾਹੀਂ ਹਿੰਦੂ ਸਮਾਜ ਨੂੰ ਹਮੇਸ਼ਾ ਟਾਰਗੇਟ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ 7 ਸਾਲ ਜੇਲ੍ਹ ਕੱਟਣ ਵਾਲਾ ਬਾਲੀਵੁੱਡ ਸੁਪਰਸਟਾਰ ਹੁਣ ਵਿਦੇਸ਼ 'ਚ ਵੇਚ ਰਿਹਾ ਕੱਪੜੇ
2 ਨਵੰਬਰ ਨੂੰ ਵੱਡਾ ਐਕਸ਼ਨ ਅਤੇ ਐੱਫ.ਆਈ.ਆਰ.
ਇਸ ਮੁੱਦੇ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਨੇ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਹੈ:
- ਹਿੰਦੂ ਪੰਚਾਇਤ: ਸ਼ਿਵ ਸੇਨਾ ਪੰਜਾਬ ਅਤੇ ਹਿੰਦੂ ਜਾਗੂਕੋਰ ਕਮੇਟੀ ਵੱਲੋਂ 2 ਨਵੰਬਰ ਨੂੰ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਇੱਕ ਵੱਡੀ ਹਿੰਦੂ ਪੰਚਾਇਤ ਦਾ ਸੱਦਾ ਦਿੱਤਾ ਗਿਆ ਹੈ।
- ਮੁੱਦਾ ਉਠਾਇਆ ਜਾਵੇਗਾ: ਇਸ ਪੰਚਾਇਤ ਵਿੱਚ ਪੰਜਾਬ ਦੇ ਸੰਤ ਸਮਾਜ ਅਤੇ ਤਮਾਮ ਹਿੰਦੂ ਜਥੇਬੰਦੀਆਂ ਬੈਠੀਆਂ ਹੋਣਗੀਆਂ, ਜਿੱਥੇ ਇਹ ਮੁੱਦਾ ਉਠਾਇਆ ਜਾਵੇਗਾ।
- ਰੋਸ ਪ੍ਰਦਰਸ਼ਨ: ਇਸ ਮੁੱਦੇ ਨੂੰ ਲੈ ਕੇ ਬਹੁਤ ਵੱਡਾ ਰੋਸ ਪ੍ਰਦਰਸ਼ਨ ਵੀ ਹੋਵੇਗਾ।
- ਕਾਨੂੰਨੀ ਕਾਰਵਾਈ: ਸੰਗਠਨਾਂ ਨੇ ਕਿਹਾ ਹੈ ਕਿ ਉਹ ਬਹੁਤ ਜਲਦ ਗੈਰੀ ਸੰਧੂ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ: ਅਚਾਨਕ ਬੇਹੋਸ਼ ਹੋ ਗਈ ਮਸ਼ਹੂਰ ਸੋਸ਼ਲ Influencer, ਹਸਪਤਾਲ ਪਹੁੰਚ ਤੋੜਿਆ ਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
