'ਪੱਥਲਾ ਪੱਥਾਲਾ' ਗਾਣੇ ਨੂੰ ਲੈ ਕੇ ਕਾਨੂੰਨੀ ਸ਼ਿਕੰਜੇ 'ਚ ਫਸੇ ਕਮਲ ਹਾਸਨ, ਅਦਾਕਾਰ ਦੇ ਖ਼ਿਲਾਫ਼ FIR ਦਰਜ

Saturday, May 14, 2022 - 11:04 AM (IST)

'ਪੱਥਲਾ ਪੱਥਾਲਾ' ਗਾਣੇ ਨੂੰ ਲੈ ਕੇ ਕਾਨੂੰਨੀ ਸ਼ਿਕੰਜੇ 'ਚ ਫਸੇ ਕਮਲ ਹਾਸਨ, ਅਦਾਕਾਰ ਦੇ ਖ਼ਿਲਾਫ਼ FIR ਦਰਜ

ਮੁੰਬਈ- ਅਦਾਕਾਰ ਕਮਲ ਹਾਸਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵਿਕਰਮ' ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਇਹ ਫਿਲਮ 3 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਗਾਣਾ 'ਪੱਥਲਾ ਪੱਥਲਾ' ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਪਰ ਇਸ ਗਾਣੇ ਦੇ ਕਾਰਨ ਕਮਲ ਹਾਸਨ ਕਾਨੂੰਨੀ ਸ਼ਿਕੰਜੇ 'ਚ ਫਸ ਗਏ ਹਨ। ਅਦਾਕਾਰ ਦੇ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ।
ਰਿਪੋਰਟ ਅਨੁਸਾਰ ਕਮਲ ਹਾਸਨ ਦੇ ਖ਼ਿਲਾਫ਼ 'ਪੱਥਲਾ ਪੱਥਲਾ' ਗਾਣੇ ਨੂੰ ਲੈ ਕੇ ਪੁਲਸ 'ਚ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ਦੇ ਖ਼ਿਲਾਫ਼ ਚੇਨਈ 'ਚ ਪੁਲਸ ਕਮਿਸ਼ਨਰ ਦਫ਼ਤਰ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ। ਸਮਾਜਿਕ ਕਾਰਜਕਰਤਾ ਦਾ ਦਾਅਵਾ ਹੈ ਕਿ 'ਪੱਥਲਾ ਪੱਥਲਾ' ਗਾਣੇ 'ਚ ਕੇਂਦਰ ਸਰਕਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਇਸ ਨਾਲ ਲੋਕਾਂ 'ਚ ਫੁੱਟ ਵੀ ਪੈਦਾ ਹੁੰਦੀ ਹੈ। ਅਜਿਹੇ 'ਚ ਗਾਣੇ 'ਚੋਂ ਕੁਝ ਬੋਲ ਹਟਾਉਣ ਦੀ ਮੰਗ ਕੀਤੀ ਗਈ ਹੈ। ਸਮਾਜਿਕ ਕਾਰਜਕਰਤਾ ਸੇਲਵਮ ਨੇ ਗਾਣੇ ਤੋਂ 'ਗੱਜਨਾਲੇ ਕਾਸਿਲੇ ਕੱਲਾਲੈਯੁਮ ਕਾਸਿਲੇ ਕੈਚਲ ਜੋਰਮ ਨੇਰੈਯਾ ਵਰੂਧੁ ਥਿਲੰਗਾਡੀ ਥਿੱਲਾਲੇ ਓਨਿਡਰਯਾਥਿਨ ਥਾਪਲੇ ਓਨੀਯੁਮ ਇੱਲਾ ਇਪੱਲੇ ਸਾਵੀ ਇਪੋ ਥਿਰੂਦਨ ਕੈਲਾ ਥਿੱਲੰਗਾਡੀ ਥਿੱਲਾਲੇ' ਲਾਈਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਸੇਲਵਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਕਾਰਵਾਈ ਨਾ ਹੋਣ 'ਤੇ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾਵੇਗੀ। 
ਦੱਸ ਦੇਈਏ ਕਿ 'ਵਿਕਰਮ' ਦੇ 'ਪੱਥਲਾ ਪੱਥਲਾ' ਗਾਣੇ ਨੂੰ ਕਮਲ ਹਾਸਨ ਨੇ ਲਿਖਿਆ ਅਤੇ ਗਾਇਆ ਹੈ। ਇਸ ਗਾਣੇ ਨੂੰ ਸੰਗੀਤ ਅਨਿਰੁਧੂ ਰਵੀਚੰਦਰ ਨੇ ਦਿੱਤਾ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ ਇਸ ਨੂੰ 17 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।


author

Aarti dhillon

Content Editor

Related News