ਆਖ਼ਰ ਸਨੀ ਲਿਓਨ ਨੇ ਕਰ ਦਿੱਤਾ ਇਨਕਾਰ (ਦੇਖੋ ਤਸਵੀਰਾਂ)

12/04/2015 6:06:02 PM

ਮੁੰਬਈ- ਅਭਿਨੇਤਰੀ ਸਨੀ ਲਿਓਨ ਨੇ ਕਰਨ ਜੌਹਰ ਦੇ ਨਿਰਦੇਸ਼ਨ ''ਚ ਬਣਨ ਵਾਲੀ ਆਗਾਮੀ ਫਿਲਮ ''ਏ ਦਿਲ ਹੈ ਮੁਸ਼ਕਲ'' ''ਚ ਨਜ਼ਰ ਆਉਣ ਸਬੰਧੀ ਖਬਰਾਂ ਦਾ ਖੰਡਨ ਕੀਤਾ ਹੈ। ਖ਼ਬਰਾਂ ਮੁਤਾਬਕ ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ''ਚ ਸੰਨੀ ਇਕ ਖਾਸ ਭੂਮਿਕਾ ''ਚ ਨਜ਼ਰ ਆਉਣ ਵਾਲੀ ਹੈ।

ਇਹ ਪੁੱਛੇ ਜਾਣ ''ਤੇ ਕਿ ਉਹ ਰੋਮਾਂਟਿਕ ਫਿਲਮ ''ਚ ਨਜ਼ਰ ਆਉਣ ਜਾ ਰਹੀ ਹੈ। ਸਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਹੀ ਨਹੀਂ ਹੈ। ਲੋਕਾਂ ਨੂੰ ਭਰਮ ਫੈਲਾਉਣ ਵਾਲੀਆਂ ਖਬਰਾਂ ਪਸੰਦ ਹਨ। ਮੇਰੇ ''ਤੇ ਯਕੀਨ ਕਰੋ, ਜੇਕਰ ਮੈਂ ਕੁਝ ਕਰ ਰਹੀ ਹੁੰਦੀ ਹਾਂ ਤਾਂ ਮੈਂ ਉਸ ਨੂੰ ਟਵੀਟ ਕਰਦੀ ਹਾਂ। ਮੈਂ ਕੀ ਕਰਨ ਜਾ ਰਹੀ ਹਾਂ ਉਸ ਦੇ ਬਾਰੇ ''ਚ ਸਦਾ ਲੋਕਾਂ ਨੂੰ ਦਸਦੀ ਹਾਂ। ਅਸੀਂ ਇਸ ਬਾਰੇ ''ਚ ਬਹੁਤ ਖੁੱਲ੍ਹਾਪਨ ਰਖਦੇ ਹਾਂ। ''ਏਕ ਪਹੇਲੀ ਲੀਲਾ'' ਦੀ 34 ਸਾਲਾ ਅਭਿਨੇਤਰੀ ਨੇ ਉਨ੍ਹਾਂ ਅਫਵਾਹਾਂ ਦਾ ਵੀ ਖੰਡਨ ਕੀਤਾ ਜਿਸ ''ਚ ਕਿਹਾ ਗਿਆ ਸੀ ਕਿ ਸੁਹੈਲ ਖਾਨ ਦੀ ਅਗਲੀ ਫਿਲਮ ''ਚ ਅਭਿਨੇਤਾ ਨਵਾਜੁਦੀਨ ਸਿੱਦਕੀ ਦੇ ਨਾਲ ਕੰਮ ਕਰਨ ਦੇ ਲਈ ਉਸ ਨੇ ਸੰਪਰਕ ਕੀਤਾ ਹੈ। 

ਉਨ੍ਹਾਂ ਕਿਹਾ,''''ਨਹੀਂ ਇਹ ਸਹੀ ਨਹੀਂ ਹੈ। ਮੈਂ ਇਸ ਦੇ ਲਈ ਸੰਪਰਕ ਨਹੀਂ ਕੀਤਾ ਹੈ। ਨਹੀਂ।''''  ਫਿਲਹਾਲ ਅਭਿਨੇਤਰੀ ਆਪਣੇ ਪ੍ਰੋਡਕਸ਼ਨ ਹਾਊਸ ਦੀ ਆਉਣ ਵਾਲੀ ਇਕ ਫਿਲਮ ''ਚ ਸੁਪਰਵੁਮੈਨ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ। ਸਨੀ ਦੀ ਅਗਲੀ ਫਿਲਮ ''ਮਸਤੀਜ਼ਾਦੇ'' ਆਉਣ ਵਾਲੀ ਹੈ ਜੋ ਅਗਲੇ ਸਾਲ 29 ਜਨਵਰੀ ਨੂੰ ਸਿਨੇਮਾ ਘਰਾਂ ''ਚ ਪ੍ਰਦਰਸ਼ਿਤ ਹੋਵੇਗੀ।


Related News