ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ''ਤੇ ਬਣੇਗੀ ਫ਼ਿਲਮ!

Monday, May 10, 2021 - 11:40 AM (IST)

ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ''ਤੇ ਬਣੇਗੀ ਫ਼ਿਲਮ!

ਚੰਡੀਗੜ੍ਹ (ਬਿਊਰੋ) : ਬੇਸ਼ਕ ਇਸ ਸਮੇਂ ਫ਼ਿਲਮਾਂ ਦੀ ਰਿਲਜ਼ਿੰਗ 'ਤੇ ਬ੍ਰੇਕ ਲੱਗੀ ਹੋਈ ਹੈ ਪਰ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਬਣ ਕੇ ਤਿਆਰ ਹੋਣ ਬਾਰੇ ਅਤੇ ਵੱਡੇ ਬਜਟ ਵਾਲੀਆਂ ਵੱਡੀਆਂ ਫ਼ਿਲਮਾਂ ਦੀ ਅਨਾਊਸਮੈਂਟ ਹਰ ਰੋਜ਼ ਹੋ ਰਹੀ ਹੈ। 'ਕਿਸਮਤ 2' ਦੇ ਸ਼ੂਟ ਕੰਪਲੀਟ ਹੋਣ ਦੇ ਨਾਲ ਹੀ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ। ਜਗਦੀਪ ਸਿੱਧੂ ਨੇ ਆਪਣੀ ਅਗਲੀ ਫ਼ਿਲਮ ਦੀ ਅਨਾਊਸਮੈਂਟ ਕਰ ਦਿੱਤੀ ਹੈ। ਜਗਦੀਪ ਸਿੱਧੂ ਵੱਲੋਂ ਡਾਇਰੈਕਟਡ ਅਗਲੀ ਫ਼ਿਲਮ 'ਮੋਹ' ਹੋਵੇਗੀ, ਜਿਸ 'ਚ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਪੁੱਤਰ ਗਿਤਾਜ਼ ਬਿੰਦਰਖੀਆ ਹੋਣਗੇ। ਗਿਤਾਜ਼ ਬਿੰਦਰਖੀਆ ਦੀ ਗਾਇਕ ਦੇ ਤੌਰ 'ਤੇ ਇੰਡਸਟਰੀ 'ਚ ਪਛਾਣ ਬਣੀ ਹੋਈ ਹੈ ਅਤੇ ਗਿਤਾਜ਼ ਬਿੰਦਰਖੀਆ ਨੇ ਇਸ ਤੋਂ ਪਹਿਲਾ ਸਾਲ 2013 'ਚ ਫ਼ਿਲਮ 'just u & me' ਕੀਤੀ ਸੀ। ਉਸ ਸਮੇਂ ਜਗਦੀਪ ਸਿੱਧੂ ਨੇ ਇਸ ਫ਼ਿਲਮ ਦੇ ਡਾਇਲਾਗ ਲਿਖੇ ਸਨ।

 
 
 
 
 
 
 
 
 
 
 
 
 
 
 
 

A post shared by Jagdeep Sidhu (@jagdeepsidhu3)

ਖ਼ਬਰਾਂ ਮੁਤਾਬਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਗਿਤਾਜ਼ ਬਿੰਦਰਖੀਆ ਦੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਜੁੜੀ ਹੋ ਸਕਦੀ ਹੈ। ਫਿਲਹਾਲ ਇਸ ਫ਼ਿਲਮ ਦੀ ਬਾਕੀ ਕਾਸਟ ਅਤੇ ਰਾਈਟਰ ਬਾਰੇ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।

 
 
 
 
 
 
 
 
 
 
 
 
 
 
 
 

A post shared by Jagdeep Sidhu (@jagdeepsidhu3)

ਦੱਸਣਯੋਗ ਹੈ ਕਿ ਗਿਤਾਜ਼ ਬਿੰਦਰਖੀਆ ਦੀ ਪਹਿਲੀ ਫ਼ਿਲਮ ਨੂੰ ਕੁਝ ਖ਼ਾਸ ਹੁੰਗਾਰਾ ਨਹੀਂ ਮਿਲਿਆ ਸੀ। ਸਾਲ 2013 ਤੋਂ ਲੈ ਕੇ ਸਾਲ 2020 ਤਕ ਗਿਤਾਜ਼ ਬਿੰਦਰਖੀਆ ਨੇ ਹੋਰ ਕੋਈ ਵੀ ਫ਼ਿਲਮ ਨਹੀਂ ਕੀਤੀ। ਹੁਣ ਦੇਖਣਾ ਇਹ ਹੋਵੇਗਾ ਕਿ ਗਿਤਾਜ਼ ਬਿੰਦਰਖੀਆ ਦਾ ਵਾਪਸ ਵੱਡੇ ਪਰਦੇ 'ਤੇ ਆਉਣਾ ਦਰਸ਼ਕਾਂ ਨੂੰ ਪਸੰਦ ਆਉਂਦਾ ਹੈ ਜਾਂ ਨਹੀਂ। 

PunjabKesari


author

sunita

Content Editor

Related News