ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ’ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ
Friday, Jul 22, 2022 - 12:04 PM (IST)
ਮੁੰਬਈ: ਦੇਸ਼ ਨੂੰ ਆਪਣਾ 15ਵਾਂ ਰਾਸ਼ਟਰਪਤੀ ਮਿਲਿਆ ਹੈ। ਯਸ਼ਵੰਤ ਸਿਨਹਾ ਨੂੰ ਹਰਾਉਣ ਤੋਂ ਬਾਅਦ ਐੱਨ.ਡੀ.ਏ ਵੱਲੋਂ ਦ੍ਰੌਪਦੀ ਮੁਰਮੂ ਦੇਸ਼ ਦੀ ਰਾਸ਼ਟਰਪਤੀ ਬਣ ਗਈ ਹੈ। ਦ੍ਰੌਪਦੀ ਮੁਰਮੂ ਇਸ ਸਰਵਉੱਚ ਸੰਵਿਧਾਨਕ ਅਹੁਦੇ ’ਤੇ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਆਦਿਵਾਸੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੈ। ਦ੍ਰੌਪਦੀ ਮੁਰਮੂ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ’ਤੇ ਦੇਸ਼ ਦੀ ਨਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕੰਗਨਾ ਰਣੌਤ, ਸਾਊਥ ਸੁਪਰਸਟਾਰ ਚਿਰੰਜੀਵੀ, ਤਮੰਨਾ ਭਾਟੀਆ, ਅਦਾਕਾਰ ਅਨੁਪਮ ਖ਼ੇਰ ਤੋਂ ਲੈ ਕੇ ਅਸ਼ੋਕ ਪੰਡਿਤ, ਮਨੋਜ ਮੁੰਤਸ਼ੀਰ ਨੇ ਖਾਸ ਪੋਸਟਾਂ ਸਾਂਝੀਆਂ ਕੀਤੀਆਂ ਹਨ।
ਕੰਗਨਾ ਰਣੌਤ
ਕੰਗਨ ਰਣੌਤ ਨੇ ਇੰਸਟਾਗ੍ਰਾਮ ’ਤੇ ਆਪਣੀ ਖ਼ੁਸ਼ੀ ਜਾਹਿਰ ਕਰਦੇ ਹੋਏ ਇੰਸਟਾਗ੍ਰਾਮ ਸਟੋਰੀ ’ਤੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਣ ਜਾ ਰਹੀ ਦ੍ਰੌਪਦੀ ਮੁਰਮੂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਦ੍ਰੌਪਦੀ ਮੁਰਮੂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਲਿਖਿਆ ਕਿ ‘ਵਧਾਈਆਂ ਮੈਡਮ ਰਾਸ਼ਟਰਪਤੀ ਜੀ। ਵੂਮੈਨ ਪਾਵਰ ਇੰਡੀਆ ਦੀ 15ਵੀਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ (ਪਹਿਲੀ ਵਿਅਕਤੀ ਜੋ ਆਦਿਵਾਸੀ ਪਿਛੋਕੜ ਤੋਂ ਆਉਂਦੀ ਹੈ ਅਤੇ ਦੇਸ਼ ਦੇ ਉੱਚ ਅਹੁਦੇ ’ਤੇ ਪਹੁੰਚੀ ਹੈ) ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ।’
ਇਹ ਵੀ ਪੜ੍ਹੋ : ਆਦਿਲ ਦੀ ਪਹਿਲੀ ਪ੍ਰੇਮਿਕਾ ਦੇ ਰਹੀ ਹੈ ਖ਼ੁਦਕੁਸ਼ੀ ਦੀ ਧਮਕੀ, ਰਾਖੀ ਨੇ ਕੀਤਾ ਖ਼ੁਲਾਸਾ
ਚਿਰੰਜੀਵੀ
ਸਾਊਥ ਸੁਪਰਸਟਾਰ ਚਿਰੰਜੀਵੀ ਨੇ ਰਾਸ਼ਟਰਪਤੀ ਚੋਣ ਨਤੀਜੇ ਐਲਾਨ ਹੁੰਦੇ ਹੀ ਟਵੀਟਰ ’ਤੇ ਪੋਸਟ ਕੀਤੀ ਅਤੇ ਦ੍ਰੌਪਦੀ ਮੁਰਮੂ ਨੂੰ ਵਧਾਈ ਦਿੱਤੀ । ਉਨ੍ਹਾਂ ਨੇ ਲਿਖਿਆ ਕਿ ‘ਇਹ ਭਾਰਤ ਲਈ ਸੱਚਮੁੱਚ ਇਤਿਹਾਸਕ ਪਲ ਹੈ। ਦੇਸ਼ ਦੀ ਪਹਿਲੀ ਮਹਿਲਾ ਆਦਿਵਾਸੀ ਰਾਸ਼ਟਰਪਤੀ ਚੁਣਨ ਲਈ ਮੈਡਮ ਦ੍ਰੌਪਦੀ ਨੂੰ ਬਹੁਤ ਬਹੁਤ ਵਧਾਈ।’
ਇਹ ਵੀ ਪੜ੍ਹੋ : ‘ਦਿ ਗ੍ਰੇ ਮੈਨ’ ਦੇ ਪ੍ਰੀਮੀਅਰ 'ਤੇ ਧੋਤੀ ਪਹਿਨ ਕੇ ਪਹੁੰਚੇ ਧਨੁਸ਼, ਵਿੱਕੀ ਕੌਸ਼ਲ ਨੂੰ ਮਿਲਦੇ ਨਜ਼ਰ ਆਏ ਸਾਊਥ ਸੁਪਰਸਟਾਰ
ਤਮੰਨਾ ਭਾਟੀਆ
ਅਦਾਕਾਰਾ ਤਮੰਨਾ ਭਾਟੀਆ ਨੇ ਲਿਖਿਆ ਕਿ ‘ਵਧਾਈ ਹੋਵੇ ਦ੍ਰੌਪਦੀ ਮੁਰਮੂ , ਭਾਰਤ ਦੀ ਦੂਜੀ ਮਹਿਲਾ ਰਾਸ਼ਟਰਪਤੀ। ਸਸ਼ਕਤ ਮਹਿਲਾ, ਦੇਸ਼ ਨੂੰ ਸਸ਼ਕਤ ਕਰੋ।’
ਮਨੋਜ ਮੁਨਤਸ਼ੀਰ
ਮਸ਼ਹੂਰ ਗੀਤਕਾਰ ਮਨੋਜ ਮੁਨਤਾਸ਼ੀਰ ਨੇ ਟਵਿੱਟਰ ’ਤੇ ਲਿਖਿਆ ਕਿ ‘ਇਕ ਵਾਰ ਫ਼ਿਰ ਅਸੀਂ ਸਾਬਤ ਕਰ ਦਿੱਤਾ ਹੈ ਕਿ ਅਸੀਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਨਹੀਂ ਸਗੋਂ ਉਨ੍ਹਾਂ ਤੋਂ ਬਿਹਤਰ ਸਮਝਦੇ ਹਾਂ। ਇਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸਨਾਤਨ ਸੱਭਿਆਚਾਰ ਦੀ ਜਿੱਤ ਹੈ, ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣਨ 'ਤੇ ਸਤਿਕਾਰਯੋਗ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ।’
ਅਨੁਪਮ ਖ਼ੇਰ
ਅਨੁਪਮ ਖ਼ੇਰ ਨੇ ਦ੍ਰੌਪਦੀ ਮੁਰਮੂ ’ਤੇ ਕੀਤੇ ਗਏ ਆਪਣੇ ਟਵੀਟਰ ਕਿਹਾ ਕਿ ‘ਪਿਛਲੇ ਕੁਝ ਦਿਨਾਂ ਤੋਂ ਇਕ ਵਿਅਰਤੀ ਮੇਰੇ ਮਨ ’ਚ ਵਾਰ -ਵਾਰ ਗੁੰਜ ਰਿਹਾ ਹੈ, ਅੱਜ ਸੋਚਿਆ ਕਿ ਲਿਖ ਹੀ ਦਵਾਂ, ਮੈਂ ਭਾਰਤ ਦਾ ਨਾਗਰਿਕ ਨਿਮਰਤਾ ਵਜੋਂ ਦ੍ਰੌਪਦੀ ਮੁਰਮੂ ਜੀ ਨੂੰ ਭਾਰਤ ਦੀ ਰਾਸ਼ਟਰਪਤੀ ਐਲਾਨ ਕਰਦਾ ਹਾਂ ਜੈ ਹਿੰਦ।’
ਅਸ਼ੋਕ ਪਡਿੰਤ
ਫ਼ਿਲਮ ਨਿਰਮਾਤਾ ਅਤੇ ਨਿਰਮਾਤਾ ਅਸ਼ੋਕ ਪਡਿੰਤ ਰਾਸ਼ਟਰਪਤੀ ਚੋਣ ’ਤੇ ਲਗਾਤਾਰ ਟਵੀਟ ਕਰਦੇ ਨਜ਼ਰ ਆਏ। ਉਨ੍ਹਾਂ ਨੇ ਦ੍ਰੌਪਦੀ ਮੁਰਮੂ ਦੀ ਰਾਸ਼ਟਰਪਤੀ ਜਿੱਤ ਦੇ ਨਾਲ-ਨਾਲ ਯਸ਼ਵੰਤ ਸਿਨਹਾ ’ਤੇ ਵੀ ਨਿਸ਼ਾਨਾ ਸਾਧਿਆ।