''ਕਪੂਰ ਐਂਡ ਸੰਨਜ਼'' ਦੀ ਸ਼ੂਟਿੰਗ ਪੂਰੀ, ਜਲਦੀ ਰਿਲੀਜ਼ ਹੋਵੇਗੀ ਪਹਿਲੀ ਝਲਕ

Saturday, Dec 26, 2015 - 02:48 PM (IST)

 ''ਕਪੂਰ ਐਂਡ ਸੰਨਜ਼'' ਦੀ ਸ਼ੂਟਿੰਗ ਪੂਰੀ, ਜਲਦੀ ਰਿਲੀਜ਼ ਹੋਵੇਗੀ ਪਹਿਲੀ ਝਲਕ

ਮੁੰਬਈ : ਸਿਧਾਰਥ ਮਲਹੋਤਰਾ, ਆਲੀਆ ਭੱਟ ਅਤੇ ਫਵਾਦ ਖਾਨ ਦੀ ਮੁੱਖ ਭੂਮਿਕਾ ਵਾਲੀ ਫਿਲਮ ''ਕਪੂਰ ਐਂਡ ਸੰਨਜ਼'' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਤਿੱਕੜੀ ਦਾ ਕਹਿਣਾ ਹੈ ਕਿ ਸ਼ਕੁਨ ਬੱਤਰਾ ਵਲੋਂ ਨਿਰਦੇਸ਼ਿਤ ਇਸ ਫਿਲਮ ਦੀ ਪਹਿਲੀ ਝਲਕ ਜਲਦੀ ਰਿਲੀਜ਼ ਹੋਵੇਗੀ। 
ਸਿਧਾਰਥ ਨੇ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਖਬਰ ਟਵਿੱਟਰ ਰਾਹੀਂ ਸਾਂਝੀ ਕਰਦਿਆਂ ਲਿਖਿਆ ਹੈ ''''ਫਿਲਮ ''ਕਪੂਰ ਐਂਡ ਸੰਨਜ਼'' ਦੀ ਸ਼ੂਟਿੰਗ ਪੂਰੀ ਹੋ ਗਈ ਹੈ ਅਤੇ ਇਹ ਜਲਦੀ ਆ ਰਹੀ ਹੈ।'''' ਕਰਨ ਜੌਹਰ ਵਲੋਂ ਬਣਾਈ ਗਈ ਇਸ ਫਿਲਮ ਵਿਚ ਆਲੀਆ, ਸਿਧਾਰਥ ਅਤੇ ਫਵਾਦ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ। ਫਿਲਮ ਵਿਚ ਸਿਧਾਰਥ ਅਤੇ ਫਵਾਦ ਲੇਖਕਾਂ ਦੀ ਭੂਮਿਕਾ ਵਿਚ ਹੋਣਗੇ ਅਤੇ ਇਹ ਫਿਲਮ 18 ਮਾਰਚ 2017 ਨੂੰ ਰਿਲੀਜ਼ ਹੋਵੇਗੀ।


Related News