‘ਲੀਓ’ ਦੀ ਪ੍ਰਮੋਸ਼ਨ ਦੌਰਾਨ ਫ਼ਿਲਮ ਨਿਰਦੇਸ਼ਕ ਲੋਕੇਸ਼ ਕਨਗਰਾਜ ਜ਼ਖਮੀ

Wednesday, Oct 25, 2023 - 11:13 AM (IST)

‘ਲੀਓ’ ਦੀ ਪ੍ਰਮੋਸ਼ਨ ਦੌਰਾਨ ਫ਼ਿਲਮ ਨਿਰਦੇਸ਼ਕ ਲੋਕੇਸ਼ ਕਨਗਰਾਜ ਜ਼ਖਮੀ

ਪਲੱਕੜ (ਭਾਸ਼ਾ) - ਤਾਮਿਲ ਫ਼ਿਲਮਾਂ ਦੇ ਨਿਰਦੇਸ਼ਕ ਲੋਕੇਸ਼ ਕਨਗਰਾਜ ਪਲੱਕੜ ਦੇ ਇਕ ਸਿਨੇਮਾ ਹਾਲ ’ਚ ਮੰਗਲਵਾਰ ਨੂੰ ਆਪਣੀ ਫ਼ਿਲਮ ‘ਲੀਓ’ ਦੀ ਪ੍ਰਮੋਸ਼ਨ ਦੌਰਾਨ ਜ਼ਖਮੀ ਹੋ ਗਏ। ਸਿਨੇਮਾ ਹਾਲ ’ਚ ਮੌਜੂਦ ਪ੍ਰਸ਼ੰਸਕਾਂ ਦੀ ਭਾਰੀ ਭੀੜ ਕਾਰਨ ਕਨਗਰਾਜ ਦੇ ਪੈਰ ’ਤੇ ਸੱਟ ਲੱਗ ਗਈ।

ਇਹ ਖ਼ਬਰ ਵੀ ਪੜ੍ਹੋ : 15 ਨਵੰਬਰ ਨੂੰ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ ਫ਼ਿਲਮ ‘ਅਪੂਰਵਾ’

ਇਹ ਘਟਨਾ ਇਥੇ ਅਰੋਮਾ ਸਿਨੇਮਾ ਹਾਲ ’ਚ ਦੁਪਹਿਰ ਦੇ ਆਸ-ਪਾਸ ਵਾਪਰੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਗਲੇ ਪ੍ਰੋਗਰਾਮ ਰੱਦ ਕਰ ਦਿੱਤੇ। ਪਲੱਕੜ ਤੋਂ ਬਾਅਦ ਉਨ੍ਹਾਂ ਨੇ ਤ੍ਰਿਸ਼ੂਰ ਦੇ ਰਾਗਮ ਸਿਨੇਮਾ ਅਤੇ ਬਾਅਦ ’ਚ ਕੋਚੀ ਦੇ ਕਵਿਤਾ ਸਿਨੇਮਾ ਹਾਲ ’ਚ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਨਾ ਸੀ।

ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਇੰਦਰਜੀਤ ਨਿੱਕੂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

ਲੋਕੇਸ਼ ਕਨਗਰਾਜ ਦੇ ਨਜ਼ਦੀਕੀ ਇਕ ਸੂਤਰ ਨੇ ਕਿਹਾ, “ਉਨ੍ਹਾਂ ਨੇ ਪਲੱਕੜ ਦੇ ਹੀ ਇਕ ਹਸਪਤਾਲ ’ਚ ਡਾਕਟਰ ਨਾਲ ਸਲਾਹ ਕੀਤੀ ਅਤੇ ਬਾਅਦ ’ਚ ਕੋਇੰਬਟੂਰ ਲਈ ਰਵਾਨਾ ਹੋ ਗਏ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਮਾਮੂਲੀ ਲਾਠੀਚਾਰਜ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News