ਮਸ਼ਹੂਰ ਫ਼ਿਲਮ ਕ੍ਰਿਟਿਕ ਕੌਸ਼ਿਕ ਐੱਲ. ਐੱਮ. ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

Tuesday, Aug 16, 2022 - 10:43 AM (IST)

ਮਸ਼ਹੂਰ ਫ਼ਿਲਮ ਕ੍ਰਿਟਿਕ ਕੌਸ਼ਿਕ ਐੱਲ. ਐੱਮ. ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਮੁੰਬਈ (ਬਿਊਰੋ) - ਬਾਲੀਵੁੱਡ ਫ਼ਿਲਮ ਆਲੋਚਕ ਕੌਸ਼ਿਕ ਐੱਲ. ਐੱਮ. ਇਸ ਦੁਨੀਆ ਵਿਚ ਨਹੀਂ ਰਹੇ। ਦਰਅਸਲ ਕੌਸ਼ਿਕ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। 

ਦੱਸ ਦਈਏ ਕਿ ਕੌਸ਼ਿਕ ਐੱਲ. ਐੱਮ ਦੇ ਅਚਾਨਕ ਦਿਹਾਂਤ ਦੀ ਖ਼ਬਰ ਨੇ ਤਾਮਿਲ ਅਤੇ ਤੇਲਗੂ ਫ਼ਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਖ਼ਬਰ 'ਤੇ ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਕਿ ਕੌਸ਼ਿਕ ਹੁਣ ਇਸ ਦੁਨੀਆ 'ਚ ਨਹੀਂ ਰਹੇ। ਹਰ ਕੋਈ ਉਸ ਦੀ ਮੌਤ ਦੀ 'ਤੇ ਨਮ ਅੱਖਾਂ ਨਾਲ ਉਸ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦੇ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਕੌਸ਼ਿਕ ਐੱਲ. ਐੱਮ ਮਨੋਰੰਜਨ ਟਰੈਕਰ, ਪ੍ਰਭਾਵਕ, ਯੂਟਿਊਬ ਵੀਡੀਓ ਜੌਕੀ ਅਤੇ ਫ਼ਿਲਮ ਆਲੋਚਕ ਸਨ। ਕੌਸ਼ਿਕ ਦੀ ਮੌਤ 'ਤੇ ਦੱਖਣ ਦੀ ਮਸ਼ਹੂਰ ਅਦਾਕਾਰਾ ਕੀਰਤੀ ਸੁਰੇਸ਼ ਨੇ ਟਵੀਟ ਕਰਕੇ ਦੁੱਖ ਪ੍ਰਗਟਾਇਆ ਹੈ। ਉਸ ਨੇ ਲਿਖਿਆ, ''ਇਹ ਖ਼ਬਰ ਸੁਣ ਕੇ ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਸਿਰਫ਼ ਅਵਿਸ਼ਵਾਸ਼ਯੋਗ ਹੈ। ਡੂੰਘੀ ਹਮਦਰਦੀ! ਯਕੀਨ ਨਹੀਂ ਆ ਰਿਹਾ ਕਿ ਤੁਸੀਂ ਕੌਸ਼ਿਕ ਨਹੀਂ ਹੋ! #RIPKaushikLM।''
ਉਥੇ ਹੀ ਫ਼ਿਲਮ ਨਿਰਮਾਤਾ ਵੈਂਕਟ ਪ੍ਰਭੂ ਨੇ ਵੀ ਕੌਸ਼ਿਕ ਐੱਲ. ਐੱਮ ਨੂੰ ਸ਼ਰਧਾਂਜਲੀ ਦਿੱਤੀ ਅਤੇ ਲਿਖਿਆ, ''ਓਮਗ! ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦੇ! ਕੁਝ ਦਿਨ ਪਹਿਲਾਂ ਉਸ ਨਾਲ ਗੱਲ ਕੀਤੀ ਸੀ! ਜ਼ਿੰਦਗੀ ਸੱਚਮੁੱਚ ਅਨਿਸ਼ਚਿਤ ਹੈ! ਜਾਇਜ਼ ਨਹੀਂ ਹੈ! ਕੌਸ਼ਿਕ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਡੂੰਘੀ ਸੰਵੇਦਨਾ! ਬਹੁਤ ਜਲਦੀ ਚਲਾ ਗਿਆ ਮੇਰੇ ਦੋਸਤ। #RIPKaushikLM।'' ਇਸ ਤੋਂ ਇਲਾਵਾ ਅਦਾਕਾਰਾ ਰਿਤਿਕਾ ਸਿੰਘ, ਅਥੁਲਿਆ ਰਵੀ ਨੇ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦਿੱਤੀ ਹੈ। 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News