ਅਮਿਤਾਭ ਦੇ ਪਿਤਾ ਹਰਿਵੰਸ਼ਰਾਏ ਬੱਚਨ ਇਸ ਹਾਦਸੇ ਤੋਂ ਬਾਅਦ ਬਿੱਗ ਬੀ ਨੂੰ ਵੇਖ ਲੱਗੇ ਸੀ ਰੋਣ, ਪੜ੍ਹੋ ਪੂਰੀ ਖ਼ਬਰ

Sunday, Jan 10, 2021 - 11:32 AM (IST)

ਅਮਿਤਾਭ ਦੇ ਪਿਤਾ ਹਰਿਵੰਸ਼ਰਾਏ ਬੱਚਨ ਇਸ ਹਾਦਸੇ ਤੋਂ ਬਾਅਦ ਬਿੱਗ ਬੀ ਨੂੰ ਵੇਖ ਲੱਗੇ ਸੀ ਰੋਣ, ਪੜ੍ਹੋ ਪੂਰੀ ਖ਼ਬਰ

ਮੁੰਬਈ (ਬਿਊਰੋ) : ਸ਼ਹਿਨਸ਼ਾਹ ਅਮਿਤਾਭ ਬੱਚਨ ਦੇ ਟਵਿੱਟਰ 'ਤੇ ਫੋਲੋਅਰਜ਼ ਦੀ ਗਿਣਤੀ 45 ਮਿਲੀਅਨ ਹੋ ਗਈ ਹੈ। ਇਸ ਖ਼ਬਰ ਦੀ ਜਾਣਕਾਰੀ ਬਿੱਗ ਬੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ। 45 ਮਿਲੀਅਨ ਫੋਲੋਅਰਜ਼ ਵਾਲੀ ਨਿਊਜ਼ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਪਿਤਾ ਹਰਿਵੰਸ਼ ਰਾਏ ਬੱਚਨ ਦੇ ਨਾਲ ਇਕ ਯਾਦਗਾਰ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਕਿਸੇ ਫੈਨ ਵਲੋਂ ਸਾਂਝੀ ਕੀਤੀ ਗਈ ਸੀ, ਜਿਸ ਨੂੰ ਰੀਟਵੀਟ ਕਰਦੇ ਹੋਏ ਅਮਿਤਾਭ ਨੇ ਲਿਖਿਆ, "ਤਸਵੀਰ ਦਾ ਕੈਪਸ਼ਨ ਦੱਸ ਦਾ ਹੈ ਕਿ ਮੇਰੇ ਫੋਲੋਅਰਜ਼ ਦੀ ਗਿਣਤੀ 45 ਮਿਲੀਅਨ ਹੈ, ਧੰਨਵਾਦ ਜੈਸਮੀਨ ਪਰ ਤਸਵੀਰ ਹੋਰ ਵੀ ਬਹੁਤ ਕੁਝ ਕਹਿੰਦੀ ਹੈ। ਇਹ ਓਦੋ ਦੀ ਤਸਵੀਰ ਹੈ ਜਦੋਂ ਮੈਂ ਫ਼ਿਲਮ 'ਕੁਲੀ' ਦੇ ਹਾਦਸੇ ਤੋਂ ਬਾਅਦ ਮੌਤ ਨਾਲ ਲੜ ਕੇ ਘਰ ਵਾਪਸ ਆਇਆ ਸੀ। ਮੈਂ ਪਹਿਲੀ ਵਾਰ ਆਪਣੇ ਪਿਤਾ ਨੂੰ ਇਸ ਤਰ੍ਹਾਂ ਰੋਂਦੇ ਦੇਖਿਆ।"


ਅਮਿਤਾਭ ਬੱਚਨ ਦੇ ਇੰਸਟਾਗ੍ਰਾਮ ਅਕਾਊਂਟ 'ਤੇ 24 ਮਿਲੀਅਨ ਫੋਲੋਅਰਜ਼ ਹਨ। ਅਮਿਤਾਭ ਸੋਸ਼ਲ ਮੀਡਿਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਤੇ ਆਪਣੇ ਨਾਲ ਜੁੜੀ ਹਰ ਗੱਲ ਨੂੰ ਸੋਸ਼ਲ ਮੀਡਿਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਜੇਕਰ ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ, ਨਾਗਰਾਜ ਮੰਜੂਲੇ ਵਲੋਂ ਡਾਇਰੈਕਟਡ ਫ਼ਿਲਮ 'ਝੁੰਡ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਬਿੱਗ ਬੀ ਅਦਾਕਾਰ ਇਮਰਾਨ ਹਾਸ਼ਮੀ ਨਾਲ ਫ਼ਿਲਮ 'ਚੇਹਰੇ' 'ਚ ਨਜ਼ਰ ਆਉਣਗੇ। ਅਮਿਤਾਭ ਦੀਆਂ ਸ਼ੂਟ ਸ਼ੁਰੂ ਹੋਣ ਵਾਲੀਆਂ ਫ਼ਿਲਮਾਂ 'ਚ 'ਬ੍ਰਹਮਸਤਰਾ' ਤੇ 'ਮੇ ਡੇਅ' ਦਾ ਨਾਮ ਸ਼ਾਮਲ ਹਨ।
 

 

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News