ਸਲਮਾਨ ਦੀ ਮੌਜੂਦਗੀ ’ਚ ਹੋਇਆ ਅਲੀਜੇਹ ਦੀ ਫ਼ਿਲਮ ‘ਫ਼ਰਰੇ’ ਦਾ ਟਰੇਲਰ ਲਾਂਚ

11/03/2023 4:24:02 PM

ਮੁੰਬਈ (ਬਿਊਰੋ) - ਅਲੀਜੇਹ 24 ਨਵੰਬਰ ਨੂੰ ‘ਫ਼ਰਰੇ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਥ੍ਰਿਲਰ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕ ਕਾਫੀ ਪ੍ਰਭਾਵਿਤ ਹੋਏ ਹਨ। ਕਈ ਸਿਤਾਰਿਆਂ ਨੇ ਵੀ ਅਲੀਜੇਹ ਦੀ ਤਾਰੀਫ ਕੀਤੀ ਹੈ। ਇੰਨਾ ਹੀ ਨਹੀਂ, ਸਲਮਾਨ ਨੇ ਸਟਾਰ ਕਾਸਟ ਲਈ ਇਕ ਸਵੀਟ ਨੋਟ ਵੀ ਲਿਖਿਆ। 

ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ

ਫਿਲਮ ‘ਫ਼ਰਰੇ’ ਦੀ ਟੀਮ ਨੇ ਇਕ ਬਹੁਤ ਹੀ ਅਨੋਖਾ ਤੇ ਅਜਿਹਾ ਟ੍ਰੇਲਰ ਲਾਂਚ ਕੀਤਾ ਹੈ ਜੋ ਤੁਹਾਨੂੰ ਤੁਹਾਡੇ ਸਕੂਲ ਦੇ ਦਿਨਾਂ ਦੀ ਯਾਦ ਦਿਵਾ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਸੌਮੇਂਦਰ ਪਾਧੀ ਨੇ ਕੀਤਾ ਹੈ। ਸਮਾਗਮ ਦੌਰਾਨ ਪੱਤਰਕਾਰਾਂ ਨੂੰ ਰਿਪੋਰਟ ਕਾਰਡਸ ਦਿੱਤੇ ਗਏ, ਜਿੱਥੇ ਉਹ ਟ੍ਰੇਲਰ ਬਾਰੇ ਵਿਚਾਰ ਸਾਂਝੇ ਕਰ ਸਕਦੇ ਸਨ।

ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

ਖੈਰ, ਅਜਿਹਾ ਲਗਦਾ ਹੈ ਕਿ ਅਲੀਜੇਹ ਆਪਣੇ ਪਰਿਵਾਰ ਦੇ ਬਹੁਤ ਸਾਰੇ ਪਿਆਰ, ਆਸ਼ੀਰਵਾਦ ਤੇ ਸਮਰਥਨ ਨਾਲ ਬਾਲੀਵੁੱਡ ’ਚ ਕਦਮ ਰੱਖ ਰਹੀ ਹੈ ਤੇ ਇਹ ਉਦੋਂ ਸਥਾਪਿਤ ਹੋਇਆ ਜਦੋਂ ਸਲਮਾਨ ਖਾਨ ਆਪਣੀ ਭਤੀਜੀ ਨੂੰ ਖੁਸ਼ ਕਰਨ ਲਈ ਟ੍ਰੇਲਰ ਲਾਂਚ ’ਚ ਸ਼ਾਮਲ ਹੋਏ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


sunita

Content Editor

Related News