ਬੀਜੇਪੀ ਵਲੋਂ ਬਿਨਾਂ ਇਜਾਜ਼ਤ ਪ੍ਰਚਾਰ ਲਈ ਵਰਤੀ ਹਾਰਪ ਫ਼ਾਰਮਰ ਦੀ ਤਸਵੀਰ, ਅਦਾਕਾਰ ਨੇ ਭੇਜਿਆ ਕਾਨੂੰਨੀ ਨੋਟਿਸ

12/23/2020 3:31:23 PM

ਚੰਡੀਗੜ੍ਹ (ਬਿਊਰੋ) : ਕਿਸਾਨਾਂ ਦਾ ਮੋਰਚਾ ਦਿੱਲੀ ਦੇ ਬਾਰਡਰਾਂ 'ਤੇ ਡਟਿਆ ਹੋਇਆ ਹੈ। ਦੇਸ਼ ਭਰ ਦੇ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਬਾਰਡਰਾਂ 'ਤੇ ਧਰਨੇ ਲਾਈ ਬੈਠੇ ਹਨ, ਇਹ ਧਰਨਾ ਕੇਂਦਰ ਦੀ ਸਰਕਾਰ ਬੀਜੇਪੀ ਖ਼ਿਲਾਫ਼ ਦਿੱਤਾ ਜਾ ਰਿਹਾ ਹੈ। ਬੀਜੇਪੀ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਵੱਖ-ਵੱਖ ਤਰੀਕੇ ਅਖਤਿਆਰ ਕੀਤੇ ਜਾ ਰਹੇ ਹਨ, ਭਾਵੇ ਉਹ ਗੱਲਬਾਤ ਰਾਹੀਂ ਹੋਵੇਂ ਜਾਂ ਚਿੱਠੀ ਭੇਜ ਕੇ। ਅਜਿਹਾ ਹੀ ਇਕ ਨਵਾਂ ਤਰੀਕਾ ਬੀਜੇਪੀ ਵੱਲੋਂ ਅਖਤਿਆਰ ਕੀਤਾ ਦੇਖਿਆ ਜਾ ਸਕਦਾ ਹੈ। ਬੀਜੇਪੀ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਪੰਜਾਬੀ ਮਾਡਲ ਹਰਪ੍ਰੀਤ ਸਿੰਘ ਹਾਰਪ ਫਾਰਮਰ ਦੀ ਤਸਵੀਰ ਅਪਲੋਡ ਕੀਤੀ, ਜਿਸ 'ਚ ਐੱਮ. ਐੱਸ. ਪੀ. ਅਤੇ ਹੋਰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਨਿਯਮਾਂ ਕਾਨੂੰਨਾਂ ਬਾਰੇ ਲਿਖਿਆ ਗਿਆ ਹੈ। 

ਹਰਪ ਨੇ ਲੀਗਲ ਨੋਟਿਸ ਕੀਤਾ
ਬੀਜੇਪੀ ਪੰਜਾਬ ਦੇ ਅਧਿਕਾਰਿਕ ਫੇਸਬੁੱਕ ਪੇਜ਼ 'ਤੇ ਪੰਜਾਬੀ ਮਾਡਲ ਹਰਪ੍ਰੀਤ ਸਿੰਘ ਹਰਪ ਦੀ ਤਸਵੀਰ ਅਪਲੋਡ ਕੀਤੀ, ਜਿਸ 'ਚ ਐੱਮ. ਐੱਸ. ਪੀ. ਅਤੇ ਹੋਰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਨਿਯਮਾਂ ਕਾਨੂੰਨਾਂ ਬਾਰੇ ਲਿਖਿਆ ਗਿਆ ਹੈ। ਇਸ ਪੂਰੇ ਮਾਮਲੇ ਨੂੰ ਵੇਖਦਿਆਂ ਹਾਰਪ ਨੇ ਇਸ 'ਤੇ ਲੀਗਲ ਐਕਸ਼ਨ ਲਿਆ। ਉਨ੍ਹਾਂ ਨੇ ਭਾਪਜਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੇਰੇ ਤੋਂ ਮੁਆਫ਼ੀ ਮੰਗਣ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਾਫ਼ੀ ਗੱਲਾਂ ਬੀਜੇਪੀ ਨੂੰ ਆਖੀਆਂ ਹਨ।

PunjabKesari

ਹਾਰਪ ਫਾਰਮਰ ਨੇ ਭਾਜਪਾ 'ਤੇ ਲਾਏ ਦੋਸ਼
ਨੌਜਵਾਨ ਕਿਸਾਨ ਹਾਰਪ ਫਾਰਮਰ ਦਾ ਕਹਿਣਾ ਹੈ ਕਿ ਭਾਜਪਾ ਨੇ ਬਿਨਾਂ ਪੁੱਛੇ ਉਨ੍ਹਾਂ ਦੀ ਤਸਵੀਰ ਨੂੰ ਪ੍ਰਚਾਰ ਲਈ ਇਸਤੇਮਾਲ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਪਣੇ ਦੋਸਤਾਂ ਨਾਲ ਸਿੰਘੂ ਸਰਹੱਦ 'ਤੇ ਧਰਨਾ ਦੇ ਰਿਹਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ 'ਚ ਭਾਜਪਾ ਅਤੇ ਇਸ ਦੇ ਨੇਤਾਵਾਂ 'ਚ ਭਾਰੀ ਰੋਸ ਹੈ। ਕਿਸਾਨ ਆਗੂ ਖੇਤੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ ਅਤੇ ਭਾਜਪਾ ਦੇ ਨੇਤਾਵਾਂ ਤੇ ਪੰਜਾਬ ਦੇ ਮੰਤਰੀਆਂ ਨੂੰ ਘੇਰ ਰਹੇ ਹਨ। 

PunjabKesari

ਭਾਜਪਾ ਨੇ ਚੋਣ ਪ੍ਰਚਾਰ ਲਈ ਹਰਪ ਦੀ ਤਸਵੀਰ ਕੀਤੀ ਸਾਂਝੀ
ਕਿਸਾਨਾਂ ਦੇ ਵੱਧਦੇ ਗੁੱਸੇ ਨੂੰ ਦੇਖਦਿਆਂ ਕੇਂਦਰੀ ਅਤੇ ਸਥਾਨਕ ਪੱਧਰ 'ਤੇ ਭਾਜਪਾ ਆਗੂ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਬਾਰੇ ਯਕੀਨ ਦਿਵਾਉਣ 'ਚ ਲੱਗੇ ਹੋਏ ਹਨ। ਹਾਲ ਹੀ 'ਚ ਭਾਜਪਾ ਦੀ ਪੰਜਾਬ ਇਕਾਈ ਨੇ ਭਾਜਪਾ ਦੇ ਅਧਿਕਾਰਤ ਪੇਜ ਅਤੇ ਟਵਿੱਟਰ ਅਕਾਊਂਟ 'ਤੇ ਇਕ ਪ੍ਰਗਤੀਸ਼ੀਲ ਕਿਸਾਨ ਦੀ ਤਸਵੀਰ ਸਾਂਝੀ ਕੀਤੀ ਸੀ। ਪੋਸਟ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਕਿਸਾਨ ਹਰਪ੍ਰੀਤ ਸਿੰਘ (ਹਾਰਪ ਫਾਰਮਰ) ਨੇ ਸਿੰਘੂ ਬਾਰਡਰ 'ਤੇ ਧਰਨੇ ਦੌਰਾਨ ਭਾਜਪਾ ਦੀ ਪੋਸਟ ਨੂੰ ਖਾਰਿਜ ਕਰ ਦਿੱਤਾ। ਉਹ ਕਹਿੰਦਾ ਹੈ ਕਿ ਇਹ ਪੋਸਟ ਗਲਤ ਹੈ ਅਤੇ ਭਾਜਪਾ ਨੇ ਬਿਨਾਂ ਪੁੱਛੇ ਮੇਰੀ ਤਸਵੀਰ ਦੀ ਵਰਤੋਂ ਕੀਤੀ।
ਪੰਜਾਬ 'ਚ ਹੁਣ ਭਾਜਪਾ ਆਪਣੀ ਭਰੋਸੇਯੋਗਤਾ ਬਚਾਉਣ ਲਈ ਝੂਠ ਦਾ ਸਹਾਰਾ ਲੈ ਰਹੀ ਹੈ। ਪ੍ਰੇਸ਼ਾਨ ਹੋਏ ਕਿਸਾਨਾਂ ਦੀ ਤਸਵੀਰ ਨੂੰ ਅਗਾਂਹਵਧੂ ਕਿਸਾਨਾਂ ਵਜੋਂ ਦਰਸਾਉਂਦਿਆਂ, ਉਹ ਲੋਕਾਂ ਦੀ ਹਮਦਰਦੀ ਵਧਾਉਣਾ ਚਾਹੁੰਦੀ ਹੈ ਪਰ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਆਉਣ ਵਾਲੀ ਪਾਰਟੀ ਨੂੰ ਬੇਨਕਾਬ ਕਰਕੇ ਰਹਿਣਗੇ। 

PunjabKesari

ਅੰਦੋਲਨ 'ਚ ਡਟੇ ਹਰਪ੍ਰੀਤ ਸਿੰਘ ਦੇ ਦੋਸਤ ਨੇ ਦੱਸੀ ਪੂਰੀ ਕਹਾਣੀ
ਅੰਦੋਲਨ 'ਚ ਡਟੇ ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਨੂੰ ਇਕ ਦੋਸਤ ਦਾ ਸੁਨੇਹਾ ਮਿਲਿਆ ਕਿ ਭਾਜਪਾ ਨੇ ਚੋਣ ਪ੍ਰਚਾਰ ਲਈ ਤੁਹਾਡੀ ਤਸਵੀਰ ਸਾਂਝੀ ਕੀਤੀ ਹੈ। ਖੁਸ਼ਹਾਲ ਕਿਸਾਨ ਵਜੋਂ ਦਿਖਾਇਆ ਗਿਆ। ਭਾਜਪਾ ਦੀ ਇਹ ਕਾਰਵਾਈ ਉਚਿਤ ਨਹੀਂ ਹੈ। ਮੈਂ ਖ਼ੁਦ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧੀ ਹਾਂ। ਮੈਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


sunita

Content Editor

Related News