ਯੂਕਰੇਨ ’ਤੇ ਰੂਸ ਦੇ ਹਮਲੇ ’ਚ ਭਾਰਤੀ ਨੌਜਵਾਨ ਦੀ ਮੌਤ, ਫਰਹਾਨ ਅਖ਼ਤਰ ਨੇ ਪ੍ਰਗਟਾਇਆ ਦੁੱਖ
Tuesday, Mar 01, 2022 - 07:08 PM (IST)
ਮੁੰਬਈ (ਬਿਊਰੋ)– ਕੋਈ ਵੀ ਜੰਗ ਭਾਵੇਂ ਜਿਸ ਵੀ ਦੇਸ਼ ’ਚ ਹੋ ਰਹੀ ਹੋਵੇ, ਕਿਸੇ ਨੂੰ ਪਸੰਦ ਨਹੀਂ ਆਉਂਦੀ। ਖ਼ੁਦ ਰੂਸ ਦੇ ਕਈ ਅਜਿਹੇ ਨਾਗਰਿਕ ਹਨ, ਜੋ ਜੰਗ ਦਾ ਵਿਰੋਧ ਕਰ ਰਹੇ ਹਨ। ਦੁਨੀਆ ਭਰ ਦੇ ਲੋਕ ਚਾਹੁੰਦੇ ਹਨ ਕਿ ਇਹ ਜੰਗ ਜਲਦ ਖ਼ਤਮ ਹੋ ਜਾਵੇ ਪਰ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ।
ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)
ਦੋਵਾਂ ਦੇਸ਼ਾਂ ਵਿਚਾਲੇ ਇਸ ਲੜਾਈ ਕਾਰਨ ਦੁਨੀਆ ਭਰ ਦੇ ਲੋਕਾਂ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਯੂਕਰੇਨ ’ਚ ਕਈ ਸਾਰੇ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਜੰਗ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਨੂੰ ਭਾਰਤ ਸੁਰੱਖਿਅਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਕਈ ਵਿਦਿਆਰਥੀ ਉਥੇ ਫਸੇ ਹੋਏ ਹਨ।
ਇਸ ਤੋਂ ਵੱਡੀ ਦੁੱਖ ਵਾਲੀ ਖ਼ਬਰ ਇਹ ਹੈ ਕਿ ਇਸ ਲੜਾਈ ’ਚ ਇਕ ਬੇਕਸੂਰ ਭਾਰਤੀ ਵਿਦਿਆਰਥੀ ਨੇ ਵੀ ਆਪਣੀ ਜਾਨ ਗਵਾ ਦਿੱਤੀ ਹੈ। ਅਦਾਕਾਰ ਫਰਹਾਨ ਅਖ਼ਤਰ ਨੇ ਇਸ ’ਤੇ ਦੁੱਖ ਜ਼ਾਹਿਰ ਕੀਤਾ ਸੀ।
An Indian student is now a casualty of the Ukraine invasion .. feel terrible for the family .. deepest condolences.. hope we can get all our citizens home safe and soon. 🙏🏽
— Farhan Akhtar (@FarOutAkhtar) March 1, 2022
ਫਰਹਾਨ ਅਖ਼ਤਰ ਨੇ ਲਿਖਿਆ, ‘ਇਕ ਭਾਰਤੀ ਵਿਦਿਆਰਥੀ ਯੂਕਰੇਨ ’ਤੇ ਹੋ ਰਹੇ ਹਮਲੇ ਦਾ ਸ਼ਿਕਾਰ ਹੋ ਗਿਆ ਹੈ। ਉਸ ਦੇ ਪਰਿਵਾਰ ਬਾਰੇ ਸੋਚ ਕੇ ਬਹੁਤ ਦੁੱਖ ਹੋ ਰਿਹਾ ਹੈ। ਡੂੰਘਾ ਦੁੱਖ। ਮੈਂ ਉਮੀਦ ਕਰਦਾ ਹਾਂ ਕਿ ਜਲਦ ਤੋਂ ਜਲਦ ਸਾਰੇ ਭਾਰਤੀ ਸੁਰੱਖਿਅਤ ਦੇਸ਼ ’ਚ ਵਾਪਸ ਆ ਜਾਣ।’ ਫਰਹਾਨ ਦੀ ਇਸ ਪੋਸਟ ’ਤੇ ਲੋਕ ਦੁੱਖ ਪ੍ਰਗਟਾ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।