ਰੈਪਰ ਬਾਦਸ਼ਾਹ ਨੇ ਸਾਂਝੀ ਕੀਤੀ ਆਪਣੀ 17 ਸਾਲ ਪੁਰਾਣੀ ਤਸਵੀਰ, ਵੇਖ ਤੁਸੀਂ ਵੀ ਹੋਵੋਗੇ ਹੈਰਾਨ

05/31/2021 2:27:38 PM

ਮੁੰਬਈ: ਮਸ਼ਹੂਰ-ਰੈਪਰ ਬਾਦਸ਼ਾਹ ਨੇ ਪ੍ਰਸ਼ੰਸਕਾਂ ਲਈ ਇਕ ਥੋ੍ਰਅਬੈਕ ਤਸਵੀਰ ਸਾਂਝੀ ਕੀਤੀ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ 17 ਸਾਲ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਬਾਦਸ਼ਾਹ ਤਾਲਾਬ ਦੇ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸਾਂਝਾ ਕਰਨ ਦੇ ਨਾਲ ਹੀ ਬਾਦਸ਼ਾਹ ਨੇ ਆਪਣੀਆਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂ ਹਨ। 


PunjabKesari
ਅਜਿਹੀ ਸੀ ਬਾਦਸ਼ਾਹ ਦੀ ਲੁੱਕ

ਤਸਵੀਰ ’ਚ ਬਾਦਸ਼ਾਹ ਇਕ ਓਵਰਸਾਈਜ਼ ਗ੍ਰੇਅ ਟੀਸ਼ਰਟ ਪਹਿਣੇ ਨਜ਼ਰ ਆ ਰਹੇ ਹਨ ਅਤੇ ਕਾਲੇ ਰੰਗ ਦਾ ਚਸ਼ਮਾ ਲਗਾਏ ਸੈਲਫੀ ’ਚ ਕਿਊਟ ਲੱਗ ਰਹੇ ਹਨ। ਤਸਵੀਰ ਦੀ ਕੈਪਸ਼ਨ ’ਚ ਬਾਦਸ਼ਾਹ ਨੇ ਲਿਖਿਆ ਕਿ ‘ਸਾਲ 2004 ਟੀ-ਸ਼ਰਟ-ਥੋੜ੍ਹੀ ਸ਼ੇਡੀ। ਐਂਪਲਾਇਮੈਂਟ ਸਟੇਟਸ-ਆਵਾਰਾ ਹੈ ਹਮ’। 2 ਲੱਖ 28 ਹਜ਼ਾਰ ਪ੍ਰਸ਼ੰਸਕਾਂ ਨੇ ਬਾਦਸ਼ਾਹ ਦੀ ਇਸ ਤਸਵੀਰਾਂ ਨੂੰ ਪਸੰਦ ਕੀਤਾ ਹੈ ਅਤੇ ਢੇਰ ਸਾਰੇ ਪ੍ਰਸ਼ੰਸਕਾਂ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। 

 
 
 
 
 
 
 
 
 
 
 
 
 
 
 

A post shared by BADSHAH (@badboyshah)


ਹੈਰਾਨ ਹੋਏ ਪ੍ਰਸ਼ੰਸਕ
ਕਈ ਲੋਕਾਂ ਨੇ ਜਿਥੇ ਬਾਦਸ਼ਾਹ ਨੂੰ ਕਿਊਟ ਦੱਸਿਆ ਹੈ ਉੱਧਰ ਕਈ ਲੋਕ ਇਸ ਨੂੰ ਦੇਖ ਕੇ ਹੈਰਾਨ ਹੋ ਗਏ। ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਪ੍ਰਸ਼ੰਸਕਾਂ ਦੇ ਪ੍ਰੇਸ਼ਾਨ ਹੋਣ ਵਾਲੀ ਇਸ ਤਸਵੀਰ ’ਚ ਕੀ ਗੱਲ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਬਾਦਸ਼ਾਹ 2021 ’ਚ ਉਸ ਤਰ੍ਹਾਂ ਨਜ਼ਰ ਆਉਂਦੇ ਹਨ ਜਿਵੇਂ ਉਹ 2002 ’ਚ ਨਜ਼ਰ ਆਇਆ ਕਰਦੇ ਸਨ। ਗੌਰ ਨਾਲ ਦੇਖੋਗੇ ਤਾਂ ਤੁਹਾਨੂੰ ਵੀ ਕੋਈ ਖ਼ਾਸ ਫਰਕ ਸਮਝ ਨਹੀਂ ਆਵੇਗਾ। 

PunjabKesari
ਇਸ ਫ਼ਿਲਮ ਨਾਲ ਕੀਤਾ ਡੈਬਿਊ
ਹਾਂ, ਇੰਨਾ ਜ਼ਰੂਰ ਹੈ ਕਿ ਬਾਦਸ਼ਾਹ ਦਾ ਪਹਿਰਾਵਾ ਅਤੇ ਉਨ੍ਹਾਂ ਦਾ ਫੈਸ਼ਨ ਸਟਾਇਲ ਕਾਫ਼ੀ ਹੱਦ ਤੱਕ ਬਦਲ ਗਿਆ ਹੈ। ‘ਤਰੀਫੇਂ’, ‘ਗਰਮੀ’ ਅਤੇ ‘ਅਭੀ ਤੋਂ ਪਾਰਟੀ ਸ਼ੁਰੂ ਹੋਈ ਹੈ’ ਵਰਗੇ ਤਮਾਮ ਜ਼ਬਰਦਸਤ ਹਿੱਟ ਗੀਤ ਦੇਣ ਵਾਲੇ ਬਾਦਸ਼ਾਹ ਨੇ ਸਾਲ 2019 ’ਚ ਫ਼ਿਲਮ ‘ਖਾਨਦਾਨੀ ਸ਼ਫਾਖਾਨਾ’ ਨਾਲ ਬਤੌਰ ਅਦਾਕਾਰ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਫ਼ਿਲਮ ’ਚ ਉਹ ਇਕ ਰੈਪਰ ਦਾ ਹੀ ਕਿਰਦਾਰ ਨਿਭਾਉਂਦੇ ਨਜ਼ਰ ਆਏ ਸਨ। 


Aarti dhillon

Content Editor

Related News