ਮੈਂ ਹਮੇਸ਼ਾ ਤੋਂ ਅਕਸ਼ੈ ਕੁਮਾਰ ਦੀ ਪ੍ਰਸ਼ੰਸਕ ਰਹੀ ਹਾਂ : ਰਕੁਲਪ੍ਰੀਤ

Saturday, Aug 27, 2022 - 10:42 AM (IST)

ਮੈਂ ਹਮੇਸ਼ਾ ਤੋਂ ਅਕਸ਼ੈ ਕੁਮਾਰ ਦੀ ਪ੍ਰਸ਼ੰਸਕ ਰਹੀ ਹਾਂ : ਰਕੁਲਪ੍ਰੀਤ

ਬਾਲੀਵੁੱਡ ਡੈਸਕ- ਅਕਸ਼ੈ ਕੁਮਾਰ ਅਤੇ ਰਕੁਲ ਪ੍ਰੀਤ ਸਿੰਘ ਦੀ ਕ੍ਰਾਈਮ ਥ੍ਰਿਲਰ ਫ਼ਿਲਮ ‘ਕਟਪੁਤਲੀ’ ਨੂੰ ਲੈ ਕੇ ਦਰਸ਼ਕਾਂ ’ਚ ਲਗਾਤਾਰ ਉਤਸ਼ਾਹ ਵੱਧ ਰਿਹਾ ਹੈ। ਟੀਜ਼ਰ ’ਤੇ ਟ੍ਰੇਲਰ ਦੇ ਨਾਲ-ਨਾਲ ਫ਼ਿਲਮ ਦਾ ਪਹਿਲਾ ਗੀਤ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਿਹਾ ਹੈ। ਇਸ ਫ਼ਿਲਮ ਰਾਹੀਂ ਪਹਿਲੀ ਵਾਰ ਅਕਸ਼ੈ ਕੁਮਾਰ ਅਤੇ ਰਕੁਲ ਪ੍ਰੀਤ ਸਿੰਘ ਦੀ ਆਨ-ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ। 

ਇਹ ਵੀ ਪੜ੍ਹੋ : ਆਲੀਆ ਪਿੰਕ ਟੌਪ ’ਚ ਬੇਬੀ ਬੰਪ ਨੂੰ ਫ਼ਲਾਂਟ ਕਰਦੀ ਆਈ ਨਜ਼ਰ, ਕਰੀਨਾ ਕਪੂਰ ਨੇ ਤਸਵੀਰਾਂ ’ਤੇ ਕੀਤੀ ਟਿੱਪਣੀ

ਅਕਸ਼ੈ ਕੁਮਾਰ ਨਾਲ ਕੰਮ ਕਰਨ ਦੇ ਆਪਣੇ ਤਜ਼ਰਬੇ ਬਾਰੇ ਗੱਲ ਕਰਦੇ ਹੋਏ ਰਕੁਲ ਪ੍ਰੀਤ ਨੇ ਕਿਹਾ,‘‘ਮੈਂ ਹਮੇਸ਼ਾ ਤੋਂ ਅਕਸ਼ੈ ਸਰ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ। ਉਨ੍ਹਾਂ ਦੇ ਅਨੁਸ਼ਾਸਨ ਬਾਰੇ ਤਾਂ ਸੁਣਿਆ ਹੀ ਸੀ, ਪਰ ਹੁਣ ਦੇਖਿਆ ਵੀ ਹੈ। 

ਮੈਨੂੰ ਲਗਦਾ ਹੈ ਕਿ ਜਦੋਂ ਉਨ੍ਹਾਂ ਦੇ ਕੰਮ ਨੂੰ ਪਿਆਰ ਕਰਨ ਅਤੇ ਉਨ੍ਹਾਂ ਦਾ ਕੰਮ ਦਾ ਸਤਿਕਾਰ ਕਰਨ ਲਈ ਹਰ ਪ੍ਰਕਿਰਿਆ ’ਚ ਲਗਨ ਨਾਲ ਸ਼ਾਮਲ ਹੋਣ ਦੀ ਗੱਲ ਆਉਂਦੀ ਹੈ ਤਾਂ ਉਹ ਅਦਭੁਤ ਹਨ। ਮੈਨੂੰ ਅਕਸ਼ੈ ਸਰ ਬਾਰੇ ਜੋ ਪਸੰਦ ਹੈ ਉਹ ਸੈੱਟ ’ਤੇ ਉਨ੍ਹਾਂ ਦੀ ਊਰਜਾ ਹੈ, ਜੋ ਸਾਰਿਆਂ ਨੂੰ ਇਕੱਠਾ ਕਰਦੀ ਹੈ ਅਤੇ ਮੈਂ ਇਹੀ ਸਿੱਖਿਆ ਹੈ, ਇਸ ਲਈ ਕੁੱਲ ਮਿਲਾ ਕੇ ਇਹ ਇਕ ਸ਼ਾਨਦਾਰ ਅਨੁਭਵ ਸੀ।

ਇਹ ਵੀ ਪੜ੍ਹੋ : ਤਾਰਾ ਸੁਤਾਰੀਆ ਚੈਰੀ ਰੈੱਡ ਲਹਿੰਗਾ ਪਾ ਕੇ ਇਵੈਂਟ ’ਚ ਪਹੁੰਚੀ, ਆਪਣੇ ਗਲੈਮਰਸ ਲੁੱਕ ਨਾਲ ਚੁਰਾਈ ਲਾਈਮਲਾਈਟ

ਵਾਸੂ ਭਗਨਾਨੀ ਤੇ ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁਖ ਤੇ ਪੂਜਾ ਐਂਟਰਟੇਨਮੈਂਟ ਦੁਆਰਾ ਨਿਰਮਿਤ ਤੇ ਰਣਜੀਤ ਐੱਮ.ਤਿਵਾਰੀ ਦੁਆਰਾ ਨਿਰਦੇਸ਼ਿਤ ‘ਕਟਪੁਤਲੀ’ ਕਾਤਲ ਦਾ ਪਰਦਾਫਾਸ਼ ਕਰਦੀ ਹੈ। ਇਹ ਫ਼ਿਲਮ 2 ਸਤੰਬਰ ਨੂੰ ਵਿਸ਼ੇਸ਼ ਤੌਰ ’ਤੇ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ।


author

Shivani Bassan

Content Editor

Related News