ਕਾਰਤਿਕ ਆਰੀਅਨ ਲਈ ਫੈਨ ਦਾ ਪਾਗਲਪਨ, 9 ਦਿਨਾਂ ’ਚ 1100 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੀਤੀ ਮੁਲਾਕਾਤ

02/11/2024 4:58:59 PM

ਮੁੰਬਈ (ਬਿਊਰੋ)– ਪ੍ਰਸ਼ੰਸਕਾਂ ਨੂੰ ਸੈਲੇਬਸ ਦੀ ਜਾਨ ਮੰਨਿਆ ਜਾਂਦਾ ਹੈ। ਆਪਣੇ ਚਹੇਤੇ ਕਲਾਕਾਰ ਲਈ ਪ੍ਰਸ਼ੰਸਕਾਂ ਦੇ ਪਾਗਲਪਨ ਦੀਆਂ ਕਈ ਕਹਾਣੀਆਂ ਅਸੀਂ ਸੁਣਦੇ ਆ ਰਹੇ ਹਾਂ ਪਰ ਫਿਲਹਾਲ ਇਕ ਅਜਿਹੇ ਹੀ ਫੈਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਤੇ ਉਹ ਫੈਨ ਹੈ ‘ਚੰਦੂ ਚੈਂਪੀਅਨ’ ਫ਼ਿਲਮ ਦੇ ਕਲਾਕਾਰ ਕਾਰਤਿਕ ਆਰੀਅਨ ਦਾ।

ਇਹ ਖ਼ਬਰ ਵੀ ਪੜ੍ਹੋ : ਲੂਈ ਵਿਟੋਨ ਦਾ ਜ਼ਿੱਪਰ ਤੇ ਰੋਲੈਕਸ ਦੀ ਘੜੀ, 73 ਲੱਖ ਤੋਂ ਵੱਧ ਹੈ ਕਰਨ ਔਜਲਾ ਦੀ ਇਸ ਲੁੱਕ ਦੀ ਕੀਮਤ

ਕਾਰਤਿਕ ਦਾ ਇਹ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ 1100 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੁੰਬਈ ਪਹੁੰਚਿਆ ਤੇ ਅਦਾਕਾਰ ਨਾਲ ਮੁਲਾਕਾਤ ਕੀਤੀ। ਇਸ ਮਾਮਲੇ ਦੀ ਇਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਕਾਰਤਿਕ ਆਰੀਅਨ ਦਾ ਜਬਰਾ ਫੈਨ
ਹਾਰਰ ਕਾਮੇਡੀ ਫ਼ਿਲਮ ‘ਭੂਲ ਭੁਲੱਈਆ 2’ ਨਾਲ ਸਾਰਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਕਾਰਤਿਕ ਆਰੀਅਨ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ। ਅਜਿਹੇ ’ਚ ਸਾਹਮਣੇ ਆਏ ਕਾਰਤਿਕ ਦੇ ਫੈਨ ਨੇ ਅਦਾਕਾਰ ਲਈ ਆਪਣੇ ਪਿਆਰ ਤੇ ਪਾਗਲਪਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by Varinder Chawla (@varindertchawla)

ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਇਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਤੁਸੀਂ ਕਾਰਤਿਕ ਆਰੀਅਨ ਦੇ ਇਸ ਪ੍ਰਸ਼ੰਸਕ ਨੂੰ ਦੇਖੋਗੇ, ਜੋ ਆਪਣੇ ਪਸੰਦੀਦਾ ਕਲਾਕਾਰ ਕਾਰਤਿਕ ਆਰੀਅਨ ਨੂੰ ਮੁੰਬਈ ’ਚ ਉਸ ਦੇ ਘਰ ਮਿਲਣ ਲਈ ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਲਗਭਗ 1100 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਹੈ। ਇਸ ਫੈਨ ਨੇ ਝਾਂਸੀ ਤੋਂ ਮੁੰਬਈ ਤੱਕ ਦਾ ਸਫ਼ਰ ਕਰੀਬ 9 ਦਿਨਾਂ ’ਚ ਪੂਰਾ ਕੀਤਾ ਹੈ।

ਜਿਵੇਂ ਹੀ ਕਾਰਤਿਕ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਘਰੋਂ ਬਾਹਰ ਆਇਆ ਤੇ ਆਪਣੇ ਡਾਈ ਹਾਰਡ ਫੈਨ ਨੂੰ ਮਿਲਿਆ। ਇਸ ਦੌਰਾਨ ਅਦਾਕਾਰ ਨੇ ਉਸ ਨਾਲ ਹੱਥ ਮਿਲਾਇਆ ਤੇ ਉਸ ਨੂੰ ਜੱਫੀ ਵੀ ਪਾਈ। ਕਾਰਤਿਕ ਤੇ ਉਨ੍ਹਾਂ ਦੇ ਫੈਨ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Varinder Chawla (@varindertchawla)

ਇਸ ਫ਼ਿਲਮ ’ਚ ਕਾਰਤਿਕ ਆਉਣਗੇ ਨਜ਼ਰ
‘ਪਤੀ ਪਤਨੀ ਔਰ ਵੋ’, ‘ਸੱਤਿਆਪ੍ਰੇਮ ਕੀ ਕਥਾ’ ਤੇ ‘ਭੂਲ ਭੁਲੱਈਆ 2’ ਵਰਗੀਆਂ ਫ਼ਿਲਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਾਲੇ ਕਾਰਤਿਕ ਆਰੀਅਨ ਆਉਣ ਵਾਲੇ ਸਮੇਂ ’ਚ ਫ਼ਿਲਮ ‘ਚੰਦੂ ਚੈਂਪੀਅਨ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਹਿੰਦੀ ਸਿਨੇਮਾ ਦੇ ਮਸ਼ਹੂਰ ਫ਼ਿਲਮਕਾਰ ਕਬੀਰ ਖ਼ਾਨ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News