ਸੁੰਨਾ ਪਿਆ ਹੈ ਸਿੱਧੂ ਮੂਸੇਵਾਲਾ ਦਾ ਜੱਦੀ ਪਿੰਡ, ਬਜ਼ੁਰਗਾਂ ਨੇ ਦੱਸੀ ਗਾਇਕ ਦੇ ਬਚਪਨ ਦੀ ਕਹਾਣੀ

06/08/2022 2:52:36 PM

ਮਾਨਸਾ: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਦੇ ਨਾਲ ਆਖ਼ਰੀ ਵਿਦਾਈ ਦਿੱਤੀ ਹੈ। ਅੱਜ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹਨ। ਉਨ੍ਹਾਂ ਦੇ ਗੀਤ ਅਤੇ ਯਾਦਾਂ ਲਗਾਤਾਰ ਪ੍ਰਸ਼ੰਸਕਾਂ ਅਤੇ ਫ਼ਿਲਮੀ ਸਿਤਾਰਿਆਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

 

11 ਜੂਨ 1993 ਨੂੰ ਜਨਮੇ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਦਾ 'ਜਗ ਬਾਣੀ' ਟੀਮ ਵੱਲੋਂ ਦੌਰਾ ਕੀਤਾ ਗਿਆ। ਜਿੱਥੋਂ ਦੀਆਂ ਗਲੀਆਂ ਬਿਲਕੁਲ ਸੁੰਨਸਾਨ ਪਈਆਂ ਹਨ ਅਤੇ ਘਰ ਦੇ ਬਾਹਰ ਜਿੰਦਾ ਲੱਗਾ ਹੋਇਆ ਹੈ।

ਇਹ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

PunjabKesari

ਬਜ਼ੁਰਗ ਨੇ ਦੱਸਿਆ ਕਿ ਸਿੱਧੂ ਦੀ ਮੌਤ ਦੀ ਖ਼ਬਰ ਸੁਣਕੇ ਅਸੀਂ ਸੁੰਨ ਹੋ ਗਏ ਸੀ। ਮੈਨੂੰ ਪਿੰਡ ’ਚ ਕਿਸੇ ਨੇ ਦੱਸਿਆ ਸੀ ਕਿ ਗੱਗੂ ਦੇ ਗੋਲੀਆਂ ਲੱਗੀਆਂ ਹਨ। ਮੈਂ ਕਿਹਾ ਕਿ ਉਸ ਨਾਲ ਤਾਂ ਹਮੇਸ਼ਾ ਮੁੰਡੇ ਹੁੰਦੇ ਹਨ । ਉਸ ਨੂੰ ਗੋਲੀਆਂ ਕੌਣ ਮਾਰੂ ਪਰ ਇਹ ਬਹੁਤ ਵੱਡੀ ਘਟਨਾ ਵਾਪਰੀ ਸੀ ਜੋ ਸਿੱਧੂ ਨੂੰ ਹਮੇਸ਼ਾ ਸਾਡੇ ਤੋਂ ਦੂਰ ਲੈ ਗਈ। ਬਜ਼ੁਰਗ ਨੇ ਦੱਸਿਆ ਕਿ ਅਸੀਂ ਸਿੱਧੂ ਨੂੰ ਗੱਗੂ ਕਹਿ ਕੇ ਬੁਲਾਉਂਦੇ ਸੀ। 

PunjabKesari

ਰਿਪੋਟਰ ਨੇ ਅੱਗੇ ਕਿਹਾ ਉਨ੍ਹਾਂ ਦੇ ਕਤਲ ਦੀ ਖ਼ਬਰ ਸੁਣ ਕੇ ਤੁਹਾਨੂੰ ਕੀ ਲੱਗਾ ਬਜ਼ੁਰਗ ਨੇ ਕਿਹਾ ਕਿ ‘ਅਸੀਂ ਸੁੰਨ ਹੋ ਗਏ ਸੀ ਮੈਨੂੰ ਪਿੰਡ ’ਚ ਕਿਸੇ ਨੇ ਦੱਸਿਆ ਸੀ ਕਿ ਗੱਗੂ ਦੇ ਗੋਲੀਆਂ ਲੱਗੀਆਂ ਹਨ। ਮੈਂ ਕਿਹਾ ਸੀ ਕਿ ਉਸ ਨਾਲ ਤਾਂ ਹਮੇਸ਼ਾ ਮੁੰਡੇ ਹੁੰਦੇ ਹਨ । ਉਸ ਨੂੰ ਗੋਲੀਆਂ ਕੌਣ ਮਾਰੂ ਪਰ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬਚਪਨ ਤੋਂ ਹੀ ਸਿੱਧੂ ਨੂੰ ਗੱਗੂ ਕਹਿ ਕੇ ਬੁਲਾਉਂਦੇ ਸੀ । 

PunjabKesari

ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਨੂੰ ਪਿੰਡ ਅਤੇ ਮਿੱਟੀ ਨਾਲ ਬਹੁਤ ਪਿਆਰ ਸੀ ਅਤੇ ਪਿੰਡ ’ਚ ਵਿਕਾਸ ਕਰਵਾਉਣ ਦਾ ਵੀ ਸੋਚਦਾ ਸੀ। ਉਸ ਦੇ ਜਾਣ ਮਗਰੋਂ ਪਿੰਡ ’ਚ ਦੋ ਦਿਨ ਰੋਟੀ ਨਹੀਂ ਬਣੀ ਜਿੱਥੇ ਕੋਈ ਬੈਠਾ ਸੀ ਉੱਥੇ ਹੀ ਬੈਠਾ ਰਹਿ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ ਪਿੰਡ ਸੁੰਨਾ ਪਿਆ ਹੈ ਅਤੇ ਹਰ ਕੋਈ ਸਿੱਧੂ ਨੂੰ ਯਾਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ

 ਗੱਲ ਕਰਦੇ ਹੋਏ ਬਜ਼ਰੁਗਾਂ ਦੀਆਂ ਅੱਖਾਂ ਨਮ ਸੀ ਅਤੇ ਕਹਿ ਰਹੇ ਹਨ ਗੱਗੂ ਕਿਤੇ ਨਹੀਂ ਗਿਆ ਉਨ੍ਹਾਂ ਨੂੰ ਇਹ ਇਕ ਸੁਫ਼ਨਾ ਹੀ ਲੱਗ ਰਿਹਾ ਹੈ।


Anuradha

Content Editor

Related News