ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਦਿਹਾਂਤ

Monday, Jan 15, 2024 - 12:02 PM (IST)

ਲਖਨਊ (ਭਾਸ਼ਾ)- ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਐਤਵਾਰ ਨੂੰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਲਖਨਊ ਵਿਖੇ ਦਿਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਗਲੇ ਦੇ ਕੈਂਸਰ ਤੋਂ ਪੀੜਤ ਸਨ। ਰਾਣਾ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਸੋਮਵਾਰ ਨੂੰ ਲਖਨਊ ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ’ਚ ਮਾਂ, 4 ਭੈਣਾਂ ਅਤੇ ਇਕ ਭਰਾ ਹੈ। ਭਾਰਤ ਦੇ ਸਭ ਤੋਂ ਮਸ਼ਹੂਰ ਸ਼ਾਇਰਾਂ ’ਚੋਂ ਇਕ ਮੁਨੱਵਰ ਰਾਣਾ ਦੀ ਕਵਿਤਾ ‘ਮਾਂ’ ਦਾ ਉਰਦੂ ਸਾਹਿਤ ਦੀ ਦੁਨੀਆਂ ’ਚ ਵਿਲੱਖਣ ਸਥਾਨ ਹੈ। 

 ਇਹ ਖ਼ਬਰ ਵੀ ਪੜ੍ਹੋ -  ਪੰਜਾਬ 'ਚ ਲੋਹੜੀ ਦੌਰਾਨ ਹੋਇਆ ਜ਼ਬਰਦਸਤ ਧਮਾਕਾ, ਦਹਿਸ਼ਤ 'ਚ ਪੂਰਾ ਪਰਿਵਾਰ

ਮੁਨੱਵਰ ਰਾਣਾ ਉਰਦੂ ਸਾਹਿਤ ਦੇ ਵੱਡਾ ਨਾਂ ਸੀ। 26 ਨਵੰਬਰ 1952 ਨੂੰ ਰਾਏ ਬਰੇਲੀ ’ਚ ਪੈਦਾ ਹੋਏ ਰਾਣਾ ਨੂੰ 2014 ’ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਸਨ। ਕਿਡਨੀ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਗ੍ਰਸਤ ਰਾਣਾ ਨੂੰ ਗੰਭੀਰ ਹਾਲਤ ’ਚ ਬੀਤੇ ਮੰਗਲਵਾਰ ਨੂੰ ਆਈ. ਸੀ. ਯੂ. ’ਚ ਦਾਖ਼ਲ ਕੀਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਡਾਇਲਸਿਸ ’ਤੇ ਸਨ। ਫੇਫੜਿਆਂ ’ਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੈਂਟੀਲੈਟਰ ’ਤੇ ਰੱਖਿਆ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


sunita

Content Editor

Related News