ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ ਮਸ਼ਹੂਰ ਹਾਲੀਵੁੱਡ ਅਦਾਕਾਰ

Monday, Apr 06, 2026 - 08:49 AM (IST)

ਸ਼ੂਟਿੰਗ ਦੌਰਾਨ ਵੱਡਾ ਹਾਦਸਾ: 6 ਫੁੱਟ ਉੱਚੀ ਕੱਚ ਦੀ ਖਿੜਕੀ ਤੋਂ ਹੇਠਾਂ ਡਿੱਗਿਆ ਮਸ਼ਹੂਰ ਹਾਲੀਵੁੱਡ ਅਦਾਕਾਰ

ਲਾਸ ਏਂਜਲਸ (ਏਜੰਸੀ) : ਹਾਲੀਵੁੱਡ ਅਦਾਕਾਰ ਜੋਨਾਥਨ ਮੇਜਰਸ ਅਤੇ ਉਨ੍ਹਾਂ ਦੀ ਸਹਿ-ਅਦਾਕਾਰਾ ਜੇਸੀ ਕਿਲਕੋਇਨ ਆਪਣੀ ਆਉਣ ਵਾਲੀ ਫਿਲਮ 'Knuckle' ਦੀ ਸ਼ੂਟਿੰਗ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਇੱਕ ਸੀਨ ਫਿਲਮਾਉਂਦੇ ਸਮੇਂ ਦੋਵੇਂ ਕਲਾਕਾਰ ਅਚਾਨਕ ਸੰਤੁਲਨ ਵਿਗੜਨ ਕਾਰਨ ਕੱਚ ਦੀ ਬਣੀ ਖਿੜਕੀ ਤੋੜਦੇ ਹੋਏ ਲਗਭਗ 6 ਫੁੱਟ ਦੀ ਉਚਾਈ ਤੋਂ ਹੇਠਾਂ ਜਾ ਡਿੱਗੇ।

ਇਹ ਵੀ ਪੜ੍ਹੋ: ਬ੍ਰਾਜ਼ੀਲ: ਖੰਭੇ ਨਾਲ ਟਕਰਾ ਕੇ ਰੈਸਟੋਰੈਂਟ 'ਤੇ ਡਿੱਗਿਆ ਜਹਾਜ਼, ਪਤੀ-ਪਤਨੀ ਸਮੇਤ 4 ਦੀ ਮੌਤ

PunjabKesari

ਕਿਵੇਂ ਵਾਪਰਿਆ ਹਾਦਸਾ

ਰਿਪੋਰਟਾਂ ਅਨੁਸਾਰ, ਸੈੱਟ 'ਤੇ ਇੱਕ ਸੀਨ ਦੌਰਾਨ ਦੋਵੇਂ ਕਲਾਕਾਰ ਪਿੱਛੇ ਵੱਲ ਨੂੰ ਲੜਖੜਾ ਗਏ ਅਤੇ ਉੱਥੇ ਲੱਗੇ ਕੱਚ ਦੇ ਪੈਨਲ ਨਾਲ ਜਾ ਟਕਰਾਏ। ਕੱਚ ਟੁੱਟਣ ਕਾਰਨ ਉਹ ਸਿੱਧੇ ਹੇਠਾਂ ਡਿੱਗ ਪਏ। ਦੱਸਿਆ ਜਾ ਰਿਹਾ ਹੈ ਕਿ ਉਸ ਖਿੜਕੀ ਵਿੱਚ ਪਹਿਲਾਂ ਤੋਂ ਹੀ ਕੱਚ ਬਦਲ ਕੇ 'ਟੈਂਪਰਡ ਗਲਾਸ' ਦੀ ਇੱਕ ਅਸੁਰੱਖਿਅਤ ਸ਼ੀਟ ਲਗਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਇੱਕ ਸਟੰਟ ਦੌਰਾਨ ਤੋੜਿਆ ਜਾਣਾ ਸੀ। ਪਰ ਅਣਜਾਣੇ ਵਿੱਚ ਕਲਾਕਾਰ ਉਸ ਨਾਲ ਟਕਰਾ ਗਏ ਪਰ ਖੁਸ਼ਕਿਸਮਤੀ ਨਾਲ ਦੋਵੇਂ ਖਤਰੇ ਤੋਂ ਬਾਹਰ ਹਨ। ਹਾਦਸੇ ਤੋਂ ਤੁਰੰਤ ਬਾਅਦ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਜੋਨਾਥਨ ਮੇਜਰਸ ਡਿੱਗਣ ਦੇ ਬਾਵਜੂਦ ਸਿਰਫ ਇਹ ਪੁੱਛਦੇ ਸੁਣਾਈ ਦੇ ਰਹੇ ਹਨ, "ਕੀ ਇਹ ਸ਼ੂਟ ਹੋ ਗਿਆ? ਇਸ ਨੂੰ ਫਿਲਮ ਵਿੱਚ ਵਰਤ ਲਓ।"

ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਵੱਡਾ ਤੋਹਫ਼ਾ: ਹੁਣ ਭੂਚਾਲ ਆਉਣ 'ਤੇ ਵੀ ਨਹੀਂ ਡਿੱਗਣਗੇ ਤੁਹਾਡੇ ਘਰ !

ਕੌਣ ਹਨ ਜੋਨਾਥਨ ਮੇਜਰਸ?

ਜੋਨਾਥਨ ਮੇਜਰਸ ਇਸ ਫਿਲਮ ਵਿੱਚ ਸਿਰਫ ਅਦਾਕਾਰ ਹੀ ਨਹੀਂ, ਸਗੋਂ ਐਗਜ਼ੀਕਿਊਟਿਵ ਪ੍ਰੋਡਿਊਸਰ ਵੀ ਹਨ। ਉਹ 2023 ਵਿੱਚ ਇੱਕ ਕਾਨੂੰਨੀ ਕੇਸ ਤੋਂ ਬਾਅਦ ਹੁਣ ਦੁਬਾਰਾ ਆਪਣੇ ਕਰੀਅਰ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਫਿਲਮ ਅਮਰੀਕੀ ਫਾਈਟਰਾਂ ਦੀ ਕਹਾਣੀ 'ਤੇ ਅਧਾਰਿਤ ਇੱਕ ਐਕਸ਼ਨ ਡਰਾਮਾ ਹੈ।

ਇਹ ਵੀ ਪੜ੍ਹੋ: 1994 'ਚ ਲਾਪਤਾ ਹੋਈ ਕੁੜੀ 2026 'ਚ ਮਿਲੀ ਜ਼ਿੰਦਾ, ਹਰ ਕੋਈ ਰਹਿ ਗਿਆ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News