ਥਾਈਲੈਂਡ ''ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਦੀ ਮੌਤ
Sunday, Sep 06, 2026 - 04:15 PM (IST)
ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ ਦੀ ਦੁਨੀਆ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ 43 ਸਾਲਾ ਮਸ਼ਹੂਰ ਬ੍ਰਿਟਿਸ਼-ਨਾਈਜੀਰਅਨ ਕਾਰੋਬਾਰੀ ਅਤੇ ਇੰਫਲੂਐਂਸਰ ਇਗੋ 'ਟਾਈਨੀ' ਉਬੀਰੀਬੋ ਦੀ ਥਾਈਲੈਂਡ ਵਿੱਚ ਕਾਸਮੈਟਿਕ ਸਰਜਰੀ ਤੋਂ ਬਾਅਦ ਮੌਤ ਹੋ ਗਈ ਹੈ। ਇਗੋ ਨੂੰ ਸੋਸ਼ਲ ਮੀਡੀਆ 'ਤੇ ਡੇਨੀਸੀ ਜਾਂ ਈਗੋ ਵਜੋਂ ਵੀ ਜਾਣਿਆ ਜਾਂਦਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇਗੋ ਦੀ ਮੌਤ ਆਪਣੇ ਪ੍ਰਾਈਵੇਟ ਪਾਰਟ ਨੂੰ ਵਧਾਉਣ ਦੀ ਪ੍ਰਕਿਰਿਆ ਤੋਂ ਬਾਅਦ ਹੋਈ। ਇਸ ਕਾਸਮੈਟਿਕ ਪ੍ਰਕਿਰਿਆ ਦੇ ਨਤੀਜੇ ਵਜੋਂ ਇੱਕ ਘਾਤਕ ਐਂਬੋਲਿਜ਼ਮ (ਖੂਨ ਦੀ ਨਾੜੀ ਵਿੱਚ ਰੁਕਾਵਟ) ਹੋਇਆ। ਜਾਂਚ ਦੇ ਅਨੁਸਾਰ, ਇਗੋ ਨੇ ਮਾਰਚ ਵਿੱਚ ਥਾਈਲੈਂਡ ਦੀ ਇੱਕ ਅਣਪਛਾਤੀ ਥਾਂ ਤੋਂ ਆਪਣੇ ਪ੍ਰਾਈਵੇਟ ਪਾਰਟ ਨੂੰ ਵਧਾਉਣ ਲਈ ਵਿੱਚ 40 ਮਿਲੀਲੀਟਰ ਲਿਡੋਕੇਨ ਅਤੇ ਹਾਈਲੂਰੋਨਿਕ ਐਸਿਡ ਦਾ ਟੀਕਾ ਲਗਵਾਇਆ ਸੀ। ਇਹ ਘਟਨਾ ਮਾਰਚ ਮਹੀਨੇ ਦੀ ਹੈ, ਜਦੋਂ ਇਗੋ ਆਪਣੀ ਪਤਨੀ ਨਾਲ ਬੈਂਕਾਕ ਦੇ ਇਕ ਮੈਰੀਅਟ ਹੋਟਲ ਵਿੱਚ ਰੁਕਿਆ ਹੋਇਆ ਸੀ। ਇਸ ਪ੍ਰਕਿਰਿਆ ਤੋਂ ਬਾਅਦ ਇਗੋ ਨੇ ਛਾਤੀ ਵਿੱਚ ਤਕਲੀਫ ਦੀ ਸ਼ਿਕਾਇਤ ਕੀਤੀ ਅਤੇ ਮਸਾਜ ਦੌਰਾਨ 2 ਵਾਰ ਬੇਹੋਸ਼ ਹੋ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ ਵਾਪਰੀ ਘਟਨਾ

ਇਸ ਤੋਂ ਤੁਰੰਤ ਬਾਅਦ ਉਸਨੂੰ ਐਮਰਜੈਂਸੀ ਸੇਵਾਵਾਂ ਰਾਹੀਂ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਸ਼ੁਰੂ ਵਿੱਚ ਉਹ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਸੀ ਪਰ ਜਦੋਂ ਪਤਨੀ ਨੇ ਡਾਕਟਰਾਂ ਨੂੰ ਫਿਲਮ ਇੰਜੈਕਸ਼ਨ ਬਾਰੇ ਦੱਸਿਆ ਤਾਂ ਦੱਸੀ ਗਈ ਸੀਟੀ ਸਕੈਨ ਤੋਂ ਪਹਿਲਾਂ ਹੀ ਉਹ ਦੁਬਾਰਾ ਬੇਹੋਸ਼ ਹੋ ਗਿਆ। ਜਾਂਚ ਮਗਰੋਂ ਡਾਕਟਰਾਂ ਨੇ ਇਹ ਸਿੱਟਾ ਕੱਢਿਆ ਕਿ ਉਸਨੂੰ ਪਲਮੋਨਰੀ ਐਂਬੋਲਿਜ਼ਮ (ਫੇਫੜਿਆਂ ਵਿੱਚ ਖੂਨ ਦੀ ਨਾੜੀ ਵਿੱਚ ਖੂਨ ਦਾ ਥੱਕਾ ਜੰਮਣਾ) ਹੋਇਆ ਹੈ, ਤਾਂ ਉਸ ਨੂੰ ICU ਵਿੱਚ ਸ਼ਿਫਟ ਕੀਤਾ ਗਿਆ। ਇਸ ਦੌਰਾਨ ਡਾਕਟਰਾਂ ਵੱਲੋਂ 100 ਮਿੰਟਾਂ ਤੋਂ ਵੱਧ ਸਮੇਂ ਤੱਕ ਦਿੱਤੀ ਗਈ CPR ਦੇ ਬਾਵਜੂਦ, ਇਗੋ ਦੀ 6 ਮਾਰਚ ਦੀ ਸਵੇਰ ਨੂੰ ਮੌਤ ਹੋ ਗਈ।
ਇਹ ਵੀ ਪੜ੍ਹੋ: ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ ਸੀ ਸਵਯੰਵਰ

ਯੂਨਾਈਟਿਡ ਕਿੰਗਡਮ ਵਿੱਚ ਕੀਤੇ ਗਏ ਪੋਸਟਮਾਰਟਮ ਵਿੱਚ ਸਾਹਮਣੇ ਆਇਆ ਕਿ ਉਸਦੇ ਫੇਫੜਿਆਂ ਵਿੱਚ ਅਜਿਹਾ ਸੈਲੂਲਰ ਪਦਾਰਥ ਪਾਇਆ ਗਿਆ ਸੀ ਜੋ ਟੀਕੇ ਵਿੱਚ ਵਰਤੇ ਗਏ ਹਾਈਲੂਰੋਨਿਕ ਐਸਿਡ ਨਾਲ ਮੇਲ ਖਾਂਦਾ ਸੀ। ਕੋਰੋਨਰ ਜੀਨ ਹਾਰਕਿਨ ਦੇ ਅਨੁਸਾਰ, ਇਗੋ ਦੀ ਮੌਤ ਕਾਸਮੈਟਿਕ ਇਲਾਜ ਕਾਰਨ ਹੋਏ ਪਲਮੋਨਰੀ ਐਂਬੋਲਿਜ਼ਮ ਕਾਰਨ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
