ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

Sunday, Apr 03, 2022 - 08:40 PM (IST)

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ

ਨਵੀਂ ਦਿੱਲੀ-ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾਵਾਂ 'ਚ ਸੀ ਪਰ ਹੁਣ ਤੁਹਾਨੂੰ ਦੱਸ ਦੇਈਏ ਕਿ ਭਾਰਤੀ ਸਿੰਘ ਮਾਂ ਬਣ ਗਈ ਹੈ। ਹਾਲ ਹੀ 'ਚ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਫੈਂਸ ਨੂੰ ਦਿੱਤੀ ਹੈ। ਦੱਸ ਦੇਈਏ ਕਿ ਭਾਰਤੀ ਦੇ ਫੈਨਜ਼ ਇਹ ਖ਼ਬਰ ਸੁਣ ਕੇ ਕਾਫ਼ੀ ਐਕਸਾਈਟੇਡ ਹੋ ਗਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਯੁੱਧ ਅਪਰਾਧਾਂ ਦੇ ਮਿਲੇ ਸਬੂਤ, ਬ੍ਰਿਟੇਨ ਨੇ ਕੀਤੀ ਨਿੰਦਾ

PunjabKesari

ਸ਼ੇਅਰ ਕੀਤੀ ਗਈ ਪੋਸਟ 'ਤੇ ਅਰਜੁਨ ਬਿਜਲਾਨੀ, ਜੈ ਭਾਨੁਸ਼ਾਲੀ, ਮਾਹੀ ਵਿਜ, ਵਿਸ਼ਾਲ ਸਿੰਘ ਦੇ ਨਾਲ ਹੀ ਕਈ ਸੈਲੇਬਸ ਅਤੇ ਫੈਨਜ਼ ਭਾਰਤੀ ਨੂੰ ਵਧਾਈਆਂ ਦੇ ਰਹੇ ਹਨ। ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਪਹਿਲੀ ਵਾਰ ਇਕ ਰਿਐਲਿਟੀ ਸ਼ੋਅ ਦੇ ਸੈੱਟ 'ਤੇ ਮਿਲੇ ਸੀ, ਜਿਥੇ ਭਾਰਤੀ ਇਕ ਕਾਮੇਡੀਅਨ ਸੀ ਅਤੇ ਹਰਸ਼ ਸਕ੍ਰਿਪਟ ਰਾਈਟਰ ਸਨ। ਕੁਝ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਭਾਰਤੀ ਅਤੇ ਹਰਸ਼ ਦਾ ਸਾਲ 2017 'ਚ ਵਿਆਹ ਹੋ ਗਿਆ।

ਇਹ ਵੀ ਪੜ੍ਹੋ : ਅਮਰੀਕਾ ਦੇ ਸੈਕ੍ਰਾਮੈਂਟੋ 'ਚ ਗੋਲੀਬਾਰੀ ਦੌਰਾਨ 6 ਦੀ ਮੌਤ ਤੇ 9 ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News