ਮਸ਼ਹੂਰ ਕਾਮੇਡੀਅਨ ICU ''ਚ ਦਾਖ਼ਲ, ਨਹੀਂ ਮਿਲ ਰਿਹਾ ਕਿਡਨੀ ਡੋਨਰ
Saturday, Jul 05, 2025 - 02:34 PM (IST)

ਹੈਦਰਾਬਾਦ – ਸਿਨੇਮਾ ਦੀ ਦੁਨੀਆ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਫਿਸ਼ ਵੇਂਕਟ ਦੀ ਤਬੀਅਤ ਕਾਫੀ ਗੰਭੀਰ ਹੈ ਅਤੇ ਉਹ ਇਸ ਸਮੇਂ ਆਈ.ਸੀ.ਯੂ. 'ਚ ਦਾਖ਼ਲ ਹਨ। ਡਾਕਟਰਾਂ ਦੇ ਮੁਤਾਬਕ ਉਨ੍ਹਾਂ ਨੂੰ ਤੁਰੰਤ ਕਿਡਨੀ ਟ੍ਰਾਂਸਪਲਾਂਟ ਦੀ ਲੋੜ ਹੈ, ਜਿਸ 'ਤੇ ਲਗਭਗ 50 ਲੱਖ ਰੁਪਏ ਦਾ ਖਰਚਾ ਆਉਣ ਦੀ ਉਮੀਦ ਹੈ।
ਇਸ ਨਾਜ਼ੁਕ ਸਮੇਂ 'ਚ 'ਬਾਹੁਬਲੀ' ਫੇਮ ਅਦਾਕਾਰ ਪ੍ਰਭਾਸ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ। ਫਿਸ਼ ਵੇਂਕਟ ਦੀ ਬੇਟੀ ਸ਼੍ਰਾਵੰਤੀ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ, ਪ੍ਰਭਾਸ ਦੀ ਟੀਮ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਪੂਰੇ ਇਲਾਜ ਦਾ ਖਰਚਾ ਚੁੱਕਣਗੇ। ਉਨ੍ਹਾਂ ਦੀ ਮਦਦ ਨਾਲ ਸਾਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਅਸਲ ਚੁਣੌਤੀ ਇੱਕ ਕਿਡਨੀ ਡੋਨਰ ਲੱਭਣ ਦੀ ਹੈ।
ਸ਼੍ਰਾਵੰਤੀ ਨੇ ਦੱਸਿਆ ਕਿ ਪਰਿਵਾਰ 'ਚ ਕੋਈ ਵੀ ਅਜਿਹਾ ਨਹੀਂ ਜੋ ਉਨ੍ਹਾਂ ਦੇ ਪਿਤਾ ਨੂੰ ਕਿਡਨੀ ਡੋਨੇਟ ਕਰ ਸਕੇ, ਜਿਸ ਕਾਰਨ ਉਨ੍ਹਾਂ ਨੂੰ ਅਜੇ ਤੱਕ ਕੋਈ ਡੋਨਰ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਜਲਦੀ ਟ੍ਰਾਂਸਪਲਾਂਟ ਕਰਨਾ ਜ਼ਰੂਰੀ ਹੈ। ਸ਼੍ਰਾਵੰਤੀ ਨੇ ਚਿਰੰਜੀਵੀ, ਪਵਨ ਕਲਿਆਣ, ਅੱਲੂ ਅਰਜੁਨ ਅਤੇ ਜੂਨੀਅਰ ਐਨ.ਟੀ.ਆਰ. ਵਰਗੇ ਟੌਲੀਵੁੱਡ ਸਿਤਾਰਿਆਂ ਨੂੰ ਵੀ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ਮੇਰੇ ਪਿਤਾ ਨੇ ਇਨ੍ਹਾਂ ਸਾਰੇ ਸਿਤਾਰਿਆਂ ਨਾਲ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਅੱਜ ਜਦੋਂ ਉਹ ਸੰਕਟ ਵਿੱਚ ਹਨ, ਕੋਈ ਉਨ੍ਹਾਂ ਦਾ ਹਾਲ ਚਾਲ ਨਹੀਂ ਪੁੱਛ ਰਿਹਾ।
ਇਹ ਵੀ ਪੜ੍ਹੋ: 'ਮੈਂ ਜਦੋਂ ਵੀ ਦਿਲਜੀਤ ਨਾਲ ਫਿਲਮ ਕਰਦੀ ਹਾਂ ਤਾਂ Pregnant ਹੋ ਜਾਂਦੀ ਹਾਂ': Neeru Bajwa
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8