ਮਸ਼ਹੂਰ ਬਾਲੀਵੁੱਡ ਅਦਾਕਾਰ ਨੂੰ 5 ਸਾਲ ਪੁਰਾਣੇ ਮਾਮਲੇ ’ਚ ਹੋਈ 2 ਮਹੀਨੇ ਦੀ ਜੇਲ

10/22/2023 12:41:40 PM

ਮੁੰਬਈ (ਬਿਊਰੋ)– ‘ਬਾਜ਼ੀਗਰ’, ‘ਇਸ਼ਕ’ ਤੇ ‘ਰੇਸ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਸੀਨੀਅਰ ਅਦਾਕਾਰ ਦਲੀਪ ਤਾਹਿਲ ਨੂੰ 2 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। 5 ਸਾਲ ਪਹਿਲਾਂ 2018 ’ਚ ਦਲੀਪ ਨੇ ਸ਼ਰਾਬ ਪੀ ਕੇ ਮੁੰਬਈ ਦੇ ਖਾਰ ਇਲਾਕੇ ’ਚ ਇਕ ਆਟੋ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ’ਚ ਇਕ ਔਰਤ ਜ਼ਖ਼ਮੀ ਹੋ ਗਈ ਸੀ।

2018 ’ਚ ਦਲੀਪ ਤਾਹਿਲ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਇਕ ਆਟੋ ਨੂੰ ਟੱਕਰ ਮਾਰਨ ਦੇ ਦੋਸ਼ ਲੱਗੇ ਸਨ। ਜਾਂਚ ’ਚ ਪਤਾ ਲੱਗਾ ਕਿ ਉਹ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾ ਰਿਹਾ ਸੀ ਤੇ ਹਾਦਸਾ ਹੋਣ ’ਤੇ ਫਰਾਰ ਹੋ ਗਿਆ ਸੀ। ਹਾਲਾਂਕਿ ਟਰੈਫਿਕ ਜਾਮ ਕਾਰਨ ਉਹ ਬਚ ਨਹੀਂ ਸਕਿਆ। ਉਸ ਨੂੰ ਮੌਕੇ ਤੋਂ ਖਾਰ ਥਾਣੇ ਲਿਆਂਦਾ ਗਿਆ, ਜਿਥੇ ਉਹ ਸ਼ਰਾਬੀ ਹਾਲਤ ’ਚ ਸਾਫ਼ ਨਜ਼ਰ ਆ ਰਿਹਾ ਸੀ। ਇਸ ਸਬੂਤ ਦੇ ਮੱਦੇਨਜ਼ਰ 5 ਸਾਲ ਬਾਅਦ ਉਸ ਨੂੰ ਮੈਜਿਸਟ੍ਰੇਟ ਦੀ ਅਦਾਲਤ ’ਚ ਦੋਸ਼ੀ ਪਾਇਆ ਗਿਆ ਤੇ 2 ਮਹੀਨੇ ਦੀ ਸਜ਼ਾ ਸੁਣਾਈ ਗਈ।

ਇਹ ਖ਼ਬਰ ਵੀ ਪੜ੍ਹੋ : OTT ਸਟ੍ਰੀਮਿੰਗ ਸੇਵਾਵਾਂ ਲਈ ਦੀ ਸਿਗਟਨੋਸ਼ੀ ਸਬੰਧੀ ਚੇਤਾਵਨੀ 'ਤੇ ਕੋਈ ਸਮਝੋਤਾ ਨਹੀਂ : ਕੇਂਦਰ ਸਰਕਾਰ

ਪਿਛਲੀਆਂ ਰਿਪੋਰਟਾਂ ਅਨੁਸਾਰ ਦਲੀਪ ਤਾਹਿਲ ਨੇ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਗਣੇਸ਼ ਵਿਸਰਜਨ ਹੋਣ ਕਾਰਨ ਉਹ ਭੀੜ ’ਚ ਫਸ ਗਿਆ ਤੇ ਲੋਕਾਂ ਨੇ ਉਸ ਨੂੰ ਫੜ ਲਿਆ। ਜਦੋਂ ਉਸ ਨੂੰ ਕਾਰ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਮੌਜੂਦ ਲੋਕਾਂ ਨਾਲ ਉਸ ਦੀ ਹੱਥੋਪਾਈ ਹੋ ਗਈ।

ਮੁੰਬਈ ਦੇ ਖਾਰ ਥਾਣੇ ਦੇ ਇਕ ਇੰਸਪੈਕਟਰ ਨੇ ਦੱਸਿਆ ਸੀ ਕਿ ਦਲੀਪ ਤਾਹਿਲ ਨੇ ਖ਼ੂਨ ਦੀ ਜਾਂਚ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਹਾਦਸੇ ਦਾ ਸ਼ਿਕਾਰ ਹੋਏ ਤਿੰਨਾਂ ਲੋਕਾਂ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਤਾਹਿਲ ਨੂੰ ਸ਼ਰਾਬੀ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News