2026 ''ਚ 9 ਸਾਲ ਵੱਡੇ ਹੀਰੋ ਦੀ ਦੁਲਹਨ ਬਣੇਗੀ ਇਹ ਮਸ਼ਹੂਰ ਅਦਾਕਾਰਾ ! ਪ੍ਰੇਮੀ ਨੇ ਸ਼ਰੇਆਮ ਕੀਤਾ ਸੀ Propose
Monday, Dec 29, 2025 - 12:27 PM (IST)
ਐਂਟਰਟੇਨਮੈਂਟ ਡੈਸਕ- ਟੀਵੀ ਦੀ ਮਸ਼ਹੂਰ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਕੁੱਝ ਸਮਾਂ ਪਹਿਲਾਂ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੋਡਕਾਸਟ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਨ੍ਹਾਂ ਆਪਣੇ ਲੰਬੇ ਸਮੇਂ ਦੇ ਪ੍ਰੇਮੀ ਕਰਨ ਕੁਦਰਾ ਨਾਲ ਆਪਣੇ ਵਿਆਹ ਬਾਰੇ ਖੁਲ ਕੇ ਗੱਲ ਕੀਤੀ। ਦੱਸ ਦੇਈਏ ਕਿ ਤੇਜਸਵੀ ਅਤੇ ਕਰਨ ਦਾ ਰਿਸ਼ਤਾ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 15 ਦੇ ਘਰ ਵਿੱਚ ਸ਼ੁਰੂ ਹੋਇਆ ਸੀ ਅਤੇ ਉਦੋਂ ਤੋਂ ਹੀ ਦੋਵੇਂ ਇਕੱਠੇ ਹਨ। ਜੇਕਰ ਦੋਹਾਂ ਦੀ ਉਮਰ ਦੀ ਗੱਲ ਕਰੀਏ ਤਾਂ ਕਰਨ, ਤੇਜਸਵੀ ਤੋਂ 9 ਸਾਲ ਵੱਡੇ ਹਨ।
ਇਹ ਵੀ ਪੜ੍ਹੋ: 'ਪੰਜਾਬੀ ਮੁੰਡੇ ਆ ਗਏ ਓਏ..!', Abhishek Sharma ਨੇ AP Dhillon ਨਾਲ ਸਟੇਜ 'ਤੇ ਪਾਈ ਧੱਕ (ਵੀਡੀਓ)

2026 ਵਿੱਚ ਵਿਆਹ ਦੀ ਸੰਭਾਵਨਾ
ਪੋਡਕਾਸਟ ਦੌਰਾਨ ਜਦੋਂ ਭਾਰਤੀ ਅਤੇ ਹਰਸ਼ ਨੇ ਤੇਜਸਵੀ ਨੂੰ ਪੁੱਛਿਆ ਕਿ ਕੀ ਉਹ 2026 ਵਿੱਚ ਵਿਆਹ ਕਰਨਗੇ, ਤਾਂ ਅਦਾਕਾਰਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, "ਹਾਂ, ਅਜਿਹੀਆਂ ਗੱਲਾਂ ਹੋ ਰਹੀਆਂ ਹਨ। ਅਸੀਂ ਇਸ ਬਾਰੇ ਗੱਲਬਾਤ ਕਰ ਰਹੇ ਹਾਂ, ਪਰ ਦੇਖਦੇ ਹਾਂ ਕੀ ਹੁੰਦਾ ਹੈ"।
ਇਹ ਵੀ ਪੜ੍ਹੋ: ਹਾਲੀਵੁੱਡ 'ਚ ਪਸਰਿਆ ਮਾਤਮ, ਘਰ 'ਚੋਂ ਮਿਲੀ ਮਸ਼ਹੂਰ ਅਦਾਕਾਰਾ ਦੀ ਲਾਸ਼; ਕੀਤੇ ਸਨ 4 ਵਿਆਹ

ਬੱਚਿਆਂ ਨੂੰ ਲੈ ਕੇ ਹਾਸੇ-ਮਜ਼ਾਕ ਵਾਲੀ ਗੱਲਬਾਤ
ਪੋਡਕਾਸਟ ਵਿੱਚ ਵਿਆਹ ਦੇ ਨਾਲ-ਨਾਲ ਬੱਚਿਆਂ ਦੇ ਵਿਸ਼ੇ 'ਤੇ ਵੀ ਦਿਲਚਸਪ ਗੱਲਬਾਤ ਹੋਈ। ਜਦੋਂ ਹਰਸ਼ ਨੇ ਕਿਹਾ ਕਿ ਬੱਚਾ ਹੋਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ, ਤਾਂ ਤੇਜਸਵੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਕਿੰਨੇ ਬੱਚੇ ਪੈਦਾ ਕਰਨਗੇ। ਇਸ 'ਤੇ ਹਰਸ਼ ਨੇ ਮਜ਼ਾਕ ਵਿੱਚ ਕਿਹਾ ਕਿ ਉਹ 3-4 ਬੱਚੇ ਕਰਨਗੇ, ਜਦਕਿ ਭਾਰਤੀ ਨੇ ਕਿਹਾ ਕਿ ਇੱਕ ਬੱਚੇ ਤੋਂ ਬਾਅਦ ਲੱਗਦਾ ਹੈ ਕਿ ਇੱਕ ਹੋਰ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਐਕਟਿੰਗ ਛੱਡ Fulltime ਸਿਆਸਤਦਾਨ ਬਣਨਗੇ ਵਿਜੇ; ਇਸ ਦਿਨ ਰਿਲੀਜ਼ ਹੋਵੇਗੀ ਆਖਰੀ ਫਿਲਮ

