ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ
Monday, Aug 24, 2026 - 10:58 AM (IST)
ਮੁੰਬਈ (ਏਜੰਸੀ)- ਅਦਾਕਾਰਾ ਅਨੁਸ਼ਕਾ ਰੰਜਨ ਅਤੇ ਆਦਿਤਿਆ ਸਿਆਲ ਮਾਤਾ-ਪਿਤਾ ਬਣ ਗਏ ਹਨ। ਉਨ੍ਹਾਂ ਨੇ ਘਰ ਜੁੜਵਾਂ ਬੱਚੀਆਂ ਨੇ ਜਨਮ ਲਿਆ ਹੈ। ਜੋੜੇ ਨੇ ਐਤਵਾਰ 23 ਅਗਸਤ ਨੂੰ ਇੱਕ ਸਾਂਝੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਖੁਸ਼ਖਬਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੇ ਧੀਆਂ ਦਾ ਨਾਮ ਵੀਰਾ ਰੰਜਨ ਸਿਆਲ ਅਤੇ ਮਾਹੀ ਰੰਜਨ ਸਿਆਲ ਰੱਖਿਆ ਹੈ।

ਇਸ ਐਲਾਨ ਦੇ ਨਾਲ ਇਕ ਦਿਲ ਨੂੰ ਛੂਹ ਲੈਣ ਵਾਲਾ ਮੈਸੇਜ ਵੀ ਸੀ, ਜਿਸ ਵਿੱਚ ਕਪਲ ਨੇ ਮਾਤਾ-ਪਿਤਾ ਬਣਨ ਦੀ ਖੁਸ਼ੀ ਜ਼ਾਹਰ ਕਰਦਿਆਂ ਲਿਖਿਆ, 'ਅਸੀਂ ਇਹ ਖਬਰ ਸਾਂਝੀ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸਾਡੀਆਂ ਧੀਆਂ ਦੇ ਆਉਣ ਨਾਲ ਸਾਡਾ ਦਿਲ ਖੁਸ਼ੀਆਂ ਨਾਲ ਭਰ ਗਿਆ ਹੈ।' ਉਥੇ ਹੀ ਇਸ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਸੀ, 'ਸਾਡੀਆਂ ਧੀਆਂ ਸਾਡੀ ਜ਼ਿੰਦਗੀ ਨੂੰ ਰੌਸ਼ਨ ਕਰਨ ਲਈ ਆ ਗਈਆਂ ਹਨ। ਸਾਡੇ ਦਿਲ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ। ਵੀਰਾ, ਮਾਹੀ। #TeamGirl।"
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਅਮਰੀਕਾ 'ਚ ਲਏ ਆਖਰੀ ਸਾਹ

ਦੱਸ ਦੇਈਏ ਕਿ ਜੋੜੇ ਨੇ ਸ਼ੁਰੂ ਵਿੱਚ ਆਪਣੀ IVF ਯਾਤਰਾ ਬਾਰੇ ਗੱਲ ਕੀਤੀ ਸੀ, ਜਿੱਥੇ ਅਨੁਸ਼ਕਾ ਨੇ ਪਰਿਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਦੌਰਾਨ ਆਦਿੱਤਿਆ ਅਤੇ ਖੁਦ ਦੇ ਮੁਸ਼ਕਲ ਸਫਰ ਬਾਰੇ ਗੱਲ ਕੀਤੀ ਸੀ। ਉਸਨੇ ਖੁਲਾਸਾ ਕੀਤਾ ਕਿ ਉਸਨੇ IVF ਕਰਵਾਇਆ ਅਤੇ ਇਸ ਪ੍ਰਕਿਰਿਆ ਦੌਰਾਨ ਲਗਭਗ 150 ਟੀਕੇ ਲਗਵਾਏ। ਅਨੁਸ਼ਕਾ ਅਤੇ ਆਦਿੱਤਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲਾਂ ਲਈ ਰਿਸ਼ਤੇ ਵਿੱਚ ਰਹਿਣ ਤੋਂ ਬਾਅਦ 21 ਨਵੰਬਰ 2021 ਨੂੰ ਮੁੰਬਈ ਵਿੱਚ ਵਿਆਹ ਕਰਵਾਇਆ ਸੀ।
ਇਹ ਵੀ ਪੜ੍ਹੋ: ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੀ ਡੋਲੀ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
