ਮਸ਼ਹੂਰ ਅਦਾਕਾਰਾ ਤੇ ਕਾਜੋਲ ਦੀ ਮਾਂ ਤਨੁਜਾ ਦੀ ਵਿਗੜੀ ਸਿਹਤ, ICU ’ਚ ਚੱਲ ਰਿਹਾ ਇਲਾਜ

Monday, Dec 18, 2023 - 11:37 AM (IST)

ਮੁੰਬਈ (ਬਿਊਰੋ)– ਦਿੱਗਜ ਬਾਲੀਵੁੱਡ ਅਦਾਕਾਰਾ ਤਨੁਜਾ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਲਈ ਕਾਜੋਲ ਦੀ ਮਾਂ ਤੇ ਅਜੇ ਦੇਵਗਨ ਦੀ ਸੱਸ ਹਸਪਤਾਲ ’ਚ ਦਾਖ਼ਲ ਹਨ। ਰਿਪੋਰਟ ਮੁਤਾਬਕ ਅਦਾਕਾਰਾ ਫਿਲਹਾਲ ਆਈ. ਸੀ. ਯੂ. ’ਚ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਧਦੀ ਉਮਰ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ। ਉਹ ਸ਼ਹਿਰ ਦੇ ਜੁਹੂ ਦੇ ਇਕ ਹਸਪਤਾਲ ’ਚ ਦਾਖ਼ਲ ਹਨ।

‘ਪੀ. ਟੀ. ਆਈ.’ ਦੀ ਰਿਪੋਰਟ ਮੁਤਾਬਕ ਤਨੁਜਾ ਦੀ ਤਬੀਅਤ ਠੀਕ ਨਹੀਂ ਹੈ। ਇਸ ਕਾਰਨ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਹਾਲਾਂਕਿ ਡਾਕਟਰ ਅਜੇ ਵੀ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਫਿਲਹਾਲ ਘਬਰਾਉਣ ਦਾ ਕੋਈ ਕਾਰਨ ਨਹੀਂ ਹੈ। ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ 80 ਸਾਲਾ ਅਦਾਕਾਰਾ ਨੂੰ ਉਮਰ ਸਬੰਧੀ ਸਮੱਸਿਆਵਾਂ ਕਾਰਨ ਦਾਖ਼ਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਰੁਣ ਧਵਨ, ਸੁੱਜੇ ਪੈਰ ਦੀ ਤਸਵੀਰ ਸਾਂਝੀ ਕਰ ਦੱਸਿਆ ਹਾਲ

ਤਨੁਜਾ ਦੀਆਂ ਧੀਆਂ
ਤਨੁਜਾ ਇੰਡਸਟਰੀ ਦਾ ਇਕ ਅਜਿਹਾ ਨਾਮ ਹੈ, ਜਿਸ ਨੇ ਨਾ ਸਿਰਫ਼ ਹਿੰਦੀ, ਸਗੋਂ ਬੰਗਾਲੀ ਸਿਨੇਮਾ ’ਚ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਹੈ। ਉਸ ਦਾ ਵਿਆਹ ਫ਼ਿਲਮ ਨਿਰਮਾਤਾ ਸ਼ੋਮੂ ਮੁਖਰਜੀ ਨਾਲ ਹੋਇਆ ਸੀ। ਅਦਾਕਾਰਾ ਦੀਆਂ ਦੋ ਧੀਆਂ ਹਨ, ਕਾਜੋਲ ਤੇ ਤਨੀਸ਼ਾ ਮੁਖਰਜੀ। ਆਪਣੀ ਮਾਂ ਦੀ ਤਰ੍ਹਾਂ ਦੋਵਾਂ ਨੇ ਅਦਾਕਾਰੀ ’ਚ ਆਪਣੀ ਕਿਸਮਤ ਅਜ਼ਮਾਈ ਪਰ ਤਨੀਸ਼ਾ ਨੂੰ ਉਹ ਪ੍ਰਸਿੱਧੀ ਨਹੀਂ ਮਿਲੀ, ਜੋ ਕਾਜੋਲ ਨੇ ਹਾਸਲ ਕੀਤੀ। ਉਂਝ ਤਨੀਸ਼ਾ ਫਿਲਹਾਲ ‘ਝਲਕ ਦਿਖਲਾ ਜਾ’ ’ਚ ਨਜ਼ਰ ਆ ਰਹੀ ਹੈ।

ਤਨੁਜਾ ਦਾ ਕਰੀਅਰ
ਕਾਜੋਲ ਦੀ ਮਾਂ ਦਾ ਕਰੀਅਰ ਕਾਫ਼ੀ ਸੁਨਹਿਰੀ ਰਿਹਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਬਾਲ ਕਲਾਕਾਰ ਵਜੋਂ ਕੀਤੀ ਸੀ ਤੇ ਇਹ ਫ਼ਿਲਮ ਸੀ ‘ਹਮਾਰੀ ਬੇਟੀ’, ਜੋ 1950 ’ਚ ਰਿਲੀਜ਼ ਹੋਈ ਸੀ। ਫਿਰ ਉਹ ‘ਹਮਾਰੀ ਯਾਦ ਆਏਗੀ’ ’ਚ ਬਤੌਰ ਅਦਾਕਾਰਾ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਚੱਲਦਾ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News