ਮਸ਼ਹੂਰ ਅਦਾਕਾਰ Thommy Schiavo ਦੀ ਬਾਲਕਨੀ ਤੋਂ ਡਿੱਗਣ ਕਾਰਨ ਹੋਈ ਮੌਤ

Thursday, Jul 25, 2024 - 09:59 AM (IST)

ਮਸ਼ਹੂਰ ਅਦਾਕਾਰ Thommy Schiavo ਦੀ ਬਾਲਕਨੀ ਤੋਂ ਡਿੱਗਣ ਕਾਰਨ ਹੋਈ ਮੌਤ

ਐਟਰਟੇਨਮੈਂਟ ਡੈਸਕ- ਮਨੋਰੰਜਨ ਜਗਤ ਤੋਂ ਹਰ ਰੋਜ਼ ਕੋਈ ਨਾ ਕੋਈ ਬੁਰੀ ਖ਼ਬਰ ਸਾਹਮਣੇ ਆਉਂਦੀ ਹੈ। ਜਿੱਥੇ 18 ਜੁਲਾਈ ਨੂੰ ਅਦਾਕਾਰ ਕ੍ਰਿਸ਼ਨ ਕੁਮਾਰ ਦੀ 20 ਸਾਲਾ ਧੀ ਦਾ ਦਿਹਾਂਤ ਹੋ ਗਿਆ ਸੀ, ਉੱਥੇ ਹੀ ਹੁਣ ਇੱਕ ਹੋਰ ਸਟਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਬ੍ਰਾਜ਼ੀਲ ਦੇ ਟੀਵੀ ਐਕਟਰ Thommy Schiavo ਦੀ ਸ਼ਨੀਵਾਰ ਨੂੰ 39 ਸਾਲ ਦੀ ਉਮਰ 'ਚ ਮੌਤ ਹੋ ਗਈ। Thommy ਦੇ ਪ੍ਰਸ਼ੰਸਕ ਉਸ ਦੇ ਅਚਾਨਕ ਦਿਹਾਂਤ ਨਾਲ ਸਦਮੇ 'ਚ ਹਨ ਅਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਹੁਣ ਇਸ ਦੁਨੀਆਂ 'ਚ ਨਹੀਂ ਹਨ।

ਇਹ ਖ਼ਬਰ ਵੀ ਪੜ੍ਹੋ -'ਬਜਟ 2024' 'ਤੇ ਅਦਾਕਾਰਾ ਜਯਾ ਬੱਚਨ ਨੇ ਦਿੱਤੀ ਪ੍ਰਤੀਕਿਰਿਆ, ਕਿਹਾ ਸਾਡੀ ਇੰਡਸਟਰੀ ਲਈ ਕੁਝ ਨਹੀਂ ਹੈ

ਖਬਰਾਂ ਮੁਤਾਬਕ ਬ੍ਰਾਜ਼ੀਲ ਦੇ ਕੁਈਆਬਾ, ਮਾਟੋ ਗ੍ਰੋਸੋ 'ਚ ਆਪਣੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਅਦਾਕਾਰ Thommy Schiavo  ਦੀ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਅਤੇ ਇਸੇ ਦੌਰਾਨ ਘਰ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਕੇ ਉਸ ਦੀ ਮੌਤ ਹੋ ਗਈ।ਅਦਾਕਾਰ ਦੀ ਮੌਤ ਦੀ ਪੁਸ਼ਟੀ ਮਾਟੋ ਗ੍ਰੋਸੋ ਸਿਵਲ ਪੁਲਸ ਨੇ ਕੀਤੀ। ਉਨ੍ਹਾਂ ਦੀ ਰਿਪੋਰਟ ਮੁਤਾਬਕ Thommy ਆਪਣੇ ਘਰ ਦੀ ਦੂਜੀ ਮੰਜ਼ਿਲ ਦੀ ਬਾਲਕੋਨੀ 'ਤੇ ਬੈਠਾ ਸੀ ਅਤੇ ਰਾਤ ਨੂੰ ਦੋਸਤਾਂ ਨਾਲ ਸ਼ਰਾਬ ਪੀਣ ਤੋਂ ਬਾਅਦ ਫਰਸ਼ 'ਤੇ ਲੇਟ ਗਿਆ। ਪੁਲਸ ਨੇ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਅਦਾਕਾਰ ਆਪਣਾ ਸੰਤੁਲਨ ਗੁਆ ​​ਬੈਠਾ ਸੀ ਅਤੇ ਫਿਰ ਬਾਲਕੋਨੀ ਤੋਂ ਡਿੱਗ ਗਿਆ ਸੀ। ਇਸ ਖਬਰ ਨਾਲ ਅਦਾਕਾਰ ਦੇ ਪ੍ਰਸ਼ੰਸਕ ਦੁਖੀ ਹਨ।


author

Priyanka

Content Editor

Related News